ਲੰਡਨ— ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਕਿਹਾ ਕਿ ਉਸਦੀ ਟੀਮ ਨੇ ਆਪਣੇ ਪ੍ਰਦਰਸ਼ਨ 'ਚ ਸ਼ਾਨਦਾਰ ਖੇਡ ਦਿਖਾਈ, ਜਿਸ ਨਾਲ ਉਹ ਵਿਸ਼ਵ ਕੱਪ ਦੇ ਉਦਘਾਟਨ ਮੈਚ 'ਚ ਦੱਖਣੀ ਅਫਰੀਕਾ ਨੂੰ ਵੱਡੇ ਅੰਤਰ ਨਾਲ ਹਰਾਉਣ 'ਚ ਸਫਲ ਰਹੇ। ਮੋਰਗਨ ਨੇ ਇੰਗਲੈਂਡ ਦੀ 104 ਦੌੜਾਂ ਨਾਲ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਇਸ ਪ੍ਰਦਰਸ਼ਨ ਨਾਲ ਬਹੁਤ ਖੁਸ਼ ਹਾਂ। ਅਸੀਂ ਜੋ ਖੇਡ ਦਿਖਾਇਆ ਹੈ ਤੇ ਜਿਸ ਤਰ੍ਹਾਂ ਸਮਾਰਟ ਕ੍ਰਿਕਟ (ਸ਼ਾਨਦਾਰ ਕ੍ਰਿਕਟ) ਖੇਡੀ, ਉਸ ਨਾਲ ਪਿਛਲੇ 2 ਸਾਲਾ 'ਚ ਸਾਡੀ ਟੀਮ 'ਚ ਸੁਧਾਰ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਆਲਰਾਊਂਡਰ ਬੇਨ ਸਟੋਕਸ ਤੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਮੋਰਗਨ ਨੇ ਕਿਹਾ ਕਿ ਸਟੋਕਸ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਅੱਜ ਉਸਦਾ ਦਿਨ ਸੀ ਤੇ ਵਿਸ਼ੇਸ਼ ਕਰਕੇ ਉਸਨੇ ਜੋ ਕੈਚ ਕੀਤਾ ਸ਼ਾਨਦਾਰ ਸੀ। ਉਹ ਸਾਡੀ ਟੀਮ ਦਾ ਮੈਚ ਜੇਤੂ ਹੈ। ਆਰਚਰ ਨੇ ਧੀਮੀ ਪਿੱਚ 'ਤੇ ਤੇਜ਼ ਤੇ ਸਟੀਕ ਗੇਂਦਬਾਜ਼ੀ ਕੀਤੀ। ਇਸ ਨੋਜਵਾਨ ਖਿਡਾਰੀ ਦਾ ਆਪਣੇ ਕਰੀਅਰ ਦੇ ਸ਼ੁਰੂ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਸਟੋਕਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਉਨ੍ਹਾਂ ਨੇ 89 ਦੌੜਾਂ ਤੋਂ ਇਲਾਵਾ 2 ਵਿਕਟਾਂ ਵੀ ਹਾਸਲ ਕੀਤੀਆਂ ਤੇ ਸ਼ਾਨਦਾਰ ਕੈਚ ਵੀ ਕੀਤੇ।
ਸਟੋਕਸ ਨੇ ਕਿਹਾ ਬੱਲੇਬਾਜ਼ਾਂ ਦੇ ਲਈ ਸੰਦੇਸ਼ ਸੀ ਕਿ ਇਹ ਪਿੱਚ ਬੱਲੇਬਾਜ਼ੀ ਦੇ ਲਈ ਮੁਸ਼ਕਿਲ ਹੈ ਤੇ ਇਸ ਦੌਰਾਨ ਅਸੀਂ ਟੀਚਾ 300 ਤੋਂ 310 ਦੌੜਾਂ ਦਾ ਸਕੋਰ ਬਣਾਇਆ ਸੀ। ਪਾਰੀ ਦੇ ਆਖਿਰ 'ਚ ਉਸਦੇ ਗੇਂਦਬਾਜ਼ਾਂ ਨੇ ਅਸਲ 'ਚ ਵਧੀਆ ਗੇਂਦਬਾਜ਼ੀ ਕੀਤੀ। ਬਾਅਦ 'ਚ ਸਾਡੇ ਗੇਂਦਬਾਜ਼ ਵੀ ਜਾਣਦੇ ਸਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਤੇ ਉਨ੍ਹਾਂ ਨੇ ਹਾਲਾਤਾਂ ਦੇ ਅਨੁਸਾਰ ਵਧੀਆ ਗੇਂਦਬਾਜ਼ੀ ਕੀਤੀ।
CWC 2019 : ਹਾਰ ਤੋਂ ਬਾਅਦ ਦੱ. ਅਫਰੀਕਾ ਦੇ ਕਪਤਾਨ ਡੂ ਪਲੇਸਿਸ ਨੇ ਦਿੱਤਾ ਇਹ ਬਿਆਨ
NEXT STORY