ਨਵੀਂ ਦਿੱਲੀ- ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਅਤੇ ਫਾਈਨਲ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁੱਕਰਵਾਰ ਰਾਤ 8 ਵਜੇ ਤੋਂ ਸ਼ੁਰੂ ਹੋਵੇਗੀ। ਆਈਸੀਸੀ ਦੇ ਬਿਆਨ ਮੁਤਾਬਕ ਟਿਕਟਾਂ ਦੀ ਵਿਕਰੀ 15 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਕ੍ਰਿਕਟ ਪ੍ਰੇਮੀ ਅਤੇ ਪ੍ਰਸ਼ੰਸਕ ਅਧਿਕਾਰਤ ਟਿਕਟਿੰਗ ਵੈੱਬਸਾਈਟ tickets.cricketworldcup.com 'ਤੇ ਜਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਲਈ ਆਪਣੀਆਂ ਸੀਟਾਂ ਬੁੱਕ ਕਰ ਸਕਦੇ ਹਨ। ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 15 ਨਵੰਬਰ (ਬੁੱਧਵਾਰ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸੇ ਤਰ੍ਹਾਂ ਦੂਜਾ ਸੈਮੀਫਾਈਨਲ 16 ਨਵੰਬਰ (ਐਤਵਾਰ) ਨੂੰ ਈਡਨ ਗਾਰਡਨ ਕੋਲਕਾਤਾ ਵਿਖੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ- ਚਾਮਿੰਡਾ ਵਾਸ ਦੀ ਬੁਮਰਾਹ ਨੂੰ ਸਲਾਹ, ਕਰੀਅਰ ਵਧਾਉਣਾ ਹੈ ਤਾਂ ਅਪਣਾਓ ਇਹ ਰਣਨੀਤੀ
ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਵਿਸ਼ਵ ਕੱਪ 'ਚ ਆਸਟ੍ਰੇਲੀਆ, ਅਫਗਾਨਿਸਤਾਨ, ਬੰਗਲਾਦੇਸ਼, ਇੰਗਲੈਂਡ, ਭਾਰਤ, ਨੀਦਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਮਿੰਡਾ ਵਾਸ ਦੀ ਬੁਮਰਾਹ ਨੂੰ ਸਲਾਹ, ਕਰੀਅਰ ਵਧਾਉਣਾ ਹੈ ਤਾਂ ਅਪਣਾਓ ਇਹ ਰਣਨੀਤੀ
NEXT STORY