ਕੋਲੰਬੋ— ਮਹਾਨ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਜੋ ਸ਼੍ਰੀਲੰਕਾ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਰਹਿ ਚੁੱਕੇ ਹਨ, ਨੂੰ ਲੱਗਦਾ ਹੈ ਕਿ ਜਸਪ੍ਰੀਤ ਬੁਮਰਾਹ ਵਰਗੇ ਤੇਜ਼ ਗੇਂਦਬਾਜ਼ ਨੂੰ ਆਪਣੇ ਕਰੀਅਰ ਨੂੰ ਵਧਾਉਣ ਅਤੇ ਸੱਟਾਂ ਤੋਂ ਬਚਣ ਲਈ ਕ੍ਰਿਕਟ ਦੇ ਤਿੰਨੋਂ ਫਾਰਮੈਟ ਨਹੀਂ ਖੇਡਣੇ ਚਾਹੀਦੇ। ਵਾਸ ਨੇ ਇਹ ਵੀ ਕਿਹਾ ਕਿ ਭਾਰਤੀ ਚੋਣਕਰਤਾਵਾਂ ਅਤੇ ਟੀਮ ਪ੍ਰਬੰਧਨ ਨੂੰ ਬੁਮਰਾਹ ਦੇ ਕੰਮ ਦੇ ਬੋਝ ਦੇ ਪ੍ਰਬੰਧਨ ਲਈ ਬਹੁਤ ਧਿਆਨ ਨਾਲ ਸਹੀ ਫਾਰਮੈਟ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਅਨੁਸਾਰ ਰਣਨੀਤੀ ਤੈਅ ਕਰਨੀ ਚਾਹੀਦੀ ਹੈ। ਵਾਸ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, 'ਬੁਮਰਾਹ ਵਰਗੇ ਖਿਡਾਰੀ ਦਾ ਗੇਂਦਬਾਜ਼ੀ ਐਕਸ਼ਨ ਵੱਖਰਾ ਹੁੰਦਾ ਹੈ ਅਤੇ ਸਾਨੂੰ ਅਜਿਹੀ ਪ੍ਰਤਿਭਾ ਵਾਲੇ ਗੇਂਦਬਾਜ਼ ਨੂੰ ਰੱਖਣਾ ਚਾਹੀਦਾ ਹੈ। ਅਜਿਹੇ ਗੇਂਦਬਾਜ਼ ਸਾਰੇ ਫਾਰਮੈਟਾਂ 'ਚ ਨਹੀਂ ਖੇਡ ਸਕਦੇ। ਸਾਨੂੰ ਢੁਕਵੇਂ ਫਾਰਮੈਟ ਨੂੰ ਦੇਖ ਕੇ ਅਤੇ ਇਸ ਦੇ ਅਨੁਸਾਰ ਹੀ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਵਾਸ ਨੇ ਬੁਮਰਾਹ ਵਰਗੀ ਵਿਲੱਖਣ ਪ੍ਰਤਿਭਾ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦੇ ਹੋਏ ਕਿਹਾ ਕਿ ਅਜਿਹੇ ਖਿਡਾਰੀ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ ਜਿਸ ਕੋਲ ਅਜਿਹੀ ਗੈਰ-ਰਵਾਇਤੀ ਗੇਂਦਬਾਜ਼ੀ ਐਕਸ਼ਨ ਹੋਵੇ। ਉਨ੍ਹਾਂ ਨੂੰ ਲੱਗਦਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਸ਼ਵ ਕੱਪ 'ਚ ਭਾਰਤ ਲਈ ਸ਼ਾਨਦਾਰ ਬੱਲੇਬਾਜ਼ੀ ਕਰਨਗੇ। ਵਾਸ ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ ਵਿਰਾਟ ਇਕ ਖ਼ਾਸ ਖਿਡਾਰੀ ਹੈ ਅਤੇ ਜਿਸ ਤਰ੍ਹਾਂ ਉਹ ਪਿਛਲੇ ਦਹਾਕੇ ਤੋਂ ਬੱਲੇਬਾਜ਼ੀ ਕਰ ਰਿਹਾ ਹੈ, ਉਹ ਸ਼ਾਨਦਾਰ ਹੈ। ਇਥੇ ਤੱਕ ਕਿ ਰੋਹਿਤ 'ਤੇ ਵੀ ਮੈਨੂੰ ਭਰੋਸਾ ਹੈ ਕਿ ਉਹ ਭਾਰਤ ਲਈ ਆਪਣਾ 100 ਫ਼ੀਸਦੀ ਦੇਣਗੇ। ਸਾਰੇ ਪ੍ਰਸ਼ੰਸਕ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਖੇਡਦੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਮੈਨੂੰ ਭਰੋਸਾ ਹੈ ਕਿ ਉਹ ਭਾਰਤ ਲਈ ਚੰਗਾ ਪ੍ਰਦਰਸ਼ਨ ਕਰਨਗੇ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asia Cup : ਵਿਸ਼ਵ ਕੱਪ ਤੋਂ ਪਹਿਲਾਂ ਸ਼੍ਰੇਅਸ ਅਈਅਰ ਦੀ ਸੱਟ ਨੇ ਵਧਾਈ ਚਿੰਤਾ
NEXT STORY