ਮੁੰਬਈ, (ਭਾਸ਼ਾ)– ਵਿਸ਼ਵ ਪਿਕਲਬਾਲ ਚੈਂਪੀਅਨਸ਼ਿਪ (ਡਬਲਯੂ. ਪੀ. ਸੀ.) 12 ਤੋਂ 17 ਨਵੰਬਰ ਤੱਕ ਮੁੰਬਈ ਵਿਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਦੁਨੀਆ ਭਰ ਦੇ ਲੱਗਭਗ 650 ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਅਖਿਲ ਭਾਰਤੀ ਪਿਕਲਬਾਲ ਸੰਘ (ਏ. ਆਈ. ਪੀ. ਏ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਪ੍ਰਤੀਯੋਗਿਤਾ ਵੀਅਤਨਾਮ ਤੇ ਬਾਲੀ ਵਿਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਭਾਰਤੀ ਟੀਮਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਕਈ ਤਮਗੇ ਜਿੱਤੇ ਸਨ। ਆਯੋਜਕਾਂ ਅਨੁਸਾਰ ਮੁੰਬਈ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਵਿਚ ਆਸਟ੍ਰੇਲੀਆ, ਵੀਅਤਨਾਮ, ਤਾਈਵਾਨ, ਪੋਲੈਂਡ, ਸਿੰਗਾਪੁਰ ਵਰਗੇ ਦੇਸ਼ਾਂ ਦੇ ਲੱਗਭਗ 650 ਖਿਡਾਰੀ ਹਿੱਸਾ ਲੈਣਗੇ।
ਪਾਕਿਸਤਾਨ ਦੀਆਂ 556 ਦੌੜਾਂ ਦੇ ਜਵਾਬ ’ਚ ਇੰਗਲੈਂਡ ਨੇ ਦਿਖਾਇਆ ਜਜ਼ਬਾ
NEXT STORY