ਵਾਰਸਾ (ਪੋਲੈਂਡ) (ਨਿਕਲੇਸ਼ ਜੈਨ) - ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਇਕ ਸਾਲ ਦੀ ਦੇਰੀ ਨਾਲ ਇਸ ਵਾਰ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਵਿਚ ਹੋਣ ਜਾ ਰਹੀ ਸੀ ਪਰ ਕੋਵਿਡ ਦੇ ਨਵੇਂ ਨਿਯਮਾਂ ਦੇ ਕਾਰਨ ਕਜ਼ਾਕ ਸਰਕਾਰ ਨੇ ਪ੍ਰਤੀਯੋਗਿਤਾ ਕਰਵਾਉਣ ਵਿਚ ਅਸਮਰੱਥਾ ਜਤਾ ਦਿੱਤੀ ਸੀ ਪਰ ਅਜਿਹੇ ਵਿਚ 2 ਦਿਨ ਤੋਂ ਵੀ ਘੱਟ ਸਮੇਂ ਵਿਚ ਪੋਲੈਂਡ ਦੇ ਪ੍ਰਧਾਨ ਮੰਤਰੀ ਮੋਰਵੇਕੀ ਨੇ ਵਿਸ਼ਵ ਸ਼ਤਰੰਜ ਸੰਘ ਨੂੰ ਪੋਲੈਂਡ ਵਿਚ ਪ੍ਰਤੀਯੋਗਿਤਾ ਆਯੋਜਿਤ ਕਰਨ ਦਾ ਪ੍ਰਸਤਾਵ ਦੇ ਦਿੱਤਾ ਤੇ ਹੁਣ 7.5 ਕਰੋੜ ਰੁਪਏ ਦੀ ਕੁੱਲ ਇਨਾਮੀ ਰਾਸ਼ੀ ਵਾਲੀ ਇਹ ਚੈਂਪੀਅਨਸ਼ਿਪ ਪਹਲਿਾਂ ਤੋਂ ਨਿਰਧਾਰਿਤ ਮਿਤੀ 25 ਤੋਂ 31 ਦਸੰਬਰ ਤੱਕ ਪੋਲੈਂਡ ਵਿਚ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਭਾਰਤ ਦੇ ਲਿਹਾਜ ਨਾਲ ਇਹ ਟੂਰਨਾਮੈਂਟ ਬੇਹੱਦ ਖਾਸ ਹੈ ਕਿਉਂਕਿ 2017 ਵਿਚ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਰੈਪਿਡ ਦਾ ਖਿਤਾਬ ਜਿੱਤ ਕੇ ਸੋਨ ਤਮਗਾ ਆਪਣੇ ਨਾਂ ਕਤਾ ਸੀ ਨਾਲ ਹੀ ਬਲਿਟਜ਼ ਦਾ ਕਾਂਸੀ ਤਮਗਾ ਜਿੱਤਿਆ ਸੀ ਤਾਂ 2019 ਵਿਚ ਕੋਨੇਰੂ ਹੰਪੀ ਨੇ ਮਹਿਲਾ ਵਿਸ਼ਵ ਰੈਪਿਡ ਚੈਂਪੀਅਨ ਹੋਣ ਦਾ ਕਾਰਨਾਮਾ ਕੀਤਾ ਸੀ। 2020 ਵਿਚ ਟੂਰਨਾਮੈਂਟ ਦੇ ਰੱਦ ਹੋਣ ਨਾਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਆਪਣਾ ਰੈਪਿਡ ਤੇ ਬਲਿਟਜ਼ ਦੋਵੇਂ ਖਿਤਾਬ ਤੇ ਕੋਨੇਰੂ ਹੰਪੀ ਮਹਿਲਾ ਰੈਪਿਡ ਤੇ ਰੂਸ ਦੀ ਲਾਗਨੋ ਕਾਟੇਰਯਨਾ ਮਹਿਲਾ ਬਲਿਟਜ਼ ਦਾ ਖਿਤਾਬ ਬਚਾਉਣ ਲਈ ਖੇਡਦੇ ਨਜ਼ਰ ਆਉਣਗੇ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਭਾਰਤ ਦੇ ਪੁਰਸ਼ ਵਰਗ ਵਿਚ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੇਂਟਾਲਾ ਹਰਿਕ੍ਰਿਸ਼ਣਾ ਮੁੱਖ ਦਾਅਵੇਦਾਰ ਹੋਣਗੇ ਤਾਂ ਨਿਹਾਲ ਸਰੀਨ, ਡੀ. ਗੁਕੇਸ਼, ਰੌਣਕ ਸਾਧਵਾਨੀ, ਪ੍ਰਗਿਆਨੰਦਾ, ਅਰਜੁਨ ਐਰਗਾਸੀ ਵਰਗੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਮਹਿਲਾ ਵਰਗ ਵਿਚ ਕੋਨੇਰੂ ਹੰਪੀ, ਹਰਿਕਾ ਦ੍ਰੋਣਾਵਲੀ, ਆਰ. ਵੈਸ਼ਾਲੀ, ਤਾਨੀਆ ਸਚਦੇਵ, ਭਗਤੀ ਕੁਲਕਰਨੀ, ਪਦਮਿਨੀ ਰਾਊਤ ਤੇ ਮੈਰੀ ਐੱਨ. ਗੋਮਜ਼ ਮੁੱਖ ਖਿਡਾਰਨਾਂ ਦੇ ਤੌਰ 'ਤੇ ਨਜ਼ਰ ਆਉਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਖਿਡਾਰੀਆਂ ਦੇ ਵਿਚ ਅਸੀਂ ਮਜ਼ਬੂਤ ਰਿਸ਼ਤਾ ਬਣਾਉਣਾ ਚਾਹੁੰਦੇ ਹਾਂ : ਰੋਹਿਤ ਸ਼ਰਮਾ
NEXT STORY