ਮੁੰਬਈ- ਭਾਰਤ ਦੀ ਸਫੇਦ ਗੇਂਦ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਖਿਡਾਰੀਆਂ ਦੇ ਵਿਚ 'ਮਜ਼ਬੂਤ ਰਿਸ਼ਤਾ' ਬਣਾਉਣਾ ਚਾਹੁੰਦੇ ਹਨ ਤੇ ਉਮੀਦ ਕਰਦੇ ਹਨ ਕਿ ਟੀਮ ਦੇ ਉੱਤਮਤਾ ਦੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਮੁੱਖ ਕੋਚ ਰਾਹੁਲ ਦ੍ਰਾਵਿੜ ਉਸਦੀ ਮਦਦ ਕਰਨਗੇ। ਰੋਹਿਤ ਨੂੰ ਹਾਲ 'ਚ ਵਿਰਾਟ ਕੋਹਲੀ ਦੀ ਜਗ੍ਹਾ ਭਾਰਤ ਦੀ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਰੋਹਿਤ ਚਾਹੁੰਦੇ ਹਨ ਕਿ ਟੀਮ ਬਾਹਰ ਦੀਆਂ ਗੱਲਾਂ 'ਤੇ ਧਿਆਨ ਨਾ ਦੇਵੇ ਕਿਉਂਕਿ ਲੰਮੇ ਸਮੇਂ ਵਿਚ ਸਿਰਫ ਇਹੀ ਮਾਈਨੇ ਰੱਖੇਗਾ ਕਿ ਖਿਡਾਰੀ ਇਕ ਦੂਜੇ ਦੇ ਬਾਰੇ ਵਿਚ ਕੀ ਸੋਚਦਾ ਹੈ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਰੋਹਿਤ ਨੇ ਦੱਸਿਆ ਕਿ ਅਸੀਂ ਖਿਡਾਰੀਆਂ ਦੇ ਵਿਚ ਇਕ ਮਜ਼ਬੂਤ ਰਿਸ਼ਤਾ ਬਣਾਉਣਾ ਚਾਹੁੰਦੇ ਹਾਂ, ਜਿਸ ਨਾਲ ਸਾਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਮਿਲੇਗੀ ਤੇ ਹਾਂ, ਰਾਹੁਲ ਭਰਾ ਨਿਸ਼ਚਿਤ ਰੂਪ ਨਾਲ ਅਜਿਹਾ ਕਰਨ ਵਿਚ ਸਾਡੀ ਮਦਦ ਕਰਨਗੇ। ਇਸ ਲਈ ਅਸੀਂ ਅਜਿਹਾ ਕਰਨ ਦੇ ਲਈ ਤਿਆਰ ਹਾਂ। ਜਦੋਂ ਤੁਸੀਂ ਭਾਰਤ ਦੇ ਲਈ ਖੇਡੋਗੇ ਤਾਂ ਕਾਫੀ ਦਬਾਅ ਹੋਵੇਗਾ। ਬਹੁਤ ਲੋਕ ਬਹੁਤ ਸਾਰੀਆਂ ਗੱਲਾਂ ਬੋਲਣਗੇ, ਸਕਾਰਾਤਮਕ ਤੇ ਨਕਾਰਾਤਮਕ। ਕ੍ਰਿਕਟਰ ਦੇ ਤੌਰ 'ਤੇ ਮੇਰੇ ਲਈ ਵਿਅਕਤੀਗਤ ਰੂਪ ਨਾਲ ਮਹੱਤਵਪੂਰਨ ਇਹੀ ਹੈ ਕਿ ਮੇਰਾ ਧਿਆਨ ਆਪਣੇ ਕੰਮ 'ਤੇ ਲੱਗਾ ਰਹੇ, ਨਾ ਕਿ ਹੋਰ ਲੋਕ ਕਿਸ ਬਾਰੇ ਵਿਚ ਗੱਲ ਕਰ ਰਹੇ ਹਨ। ਤੁਹਾਡਾ ਇਨ੍ਹਾਂ ਚੀਜ਼ਾਂ 'ਤੇ ਕੰਟਰੋਲ ਨਹੀਂ ਹੁੰਦਾ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਭਾਰਤੀ ਕਪਤਾਨਾਂ ਦੇ ਲਈ ਪਿਛਲੇ ਕੁਝ ਸਾਲਾ ਵਿਚ ਮੰਤਰ ਇਹੀ ਰਿਹਾ ਹੈ ਕਿ 'ਕੰਟਰੋਲ ਕਰਨ ਵਾਲੀਆਂ ਚੀਜ਼ਾਂ 'ਤੇ ਹੀ ਕੰਟਰੋਲ ਕਰਨ' ਤੇ ਰੋਹਿਤ ਵੀ ਇਸ ਤੋਂ ਵੱਖ ਨਹੀਂ ਹੈ। ਮੈਂ ਹਮੇਸ਼ਾ ਇਹੀ ਕਹਿੰਦਾ ਰਿਹਾ ਹਾਂ ਤੇ ਲੱਖਾਂ ਦੇ ਬਾਰੇ ਵਿਚ ਮੈਂ ਇਹੀ ਕਹਾਂਗਾ, ਇਹ ਸੰਦੇਸ਼ ਟੀਮ ਦੇ ਲਈ ਵੀ ਹੈ, ਟੀਮ ਸਮਝਦੀ ਹੈ ਕਿ ਜਦੋਂ ਤੁਸੀਂ ਵੱਡੇ ਟੂਰਨਾਮੈਂਟ ਵਿਚ ਖੇਡਦੇ ਹੋ ਤਾਂ ਕਾਫੀ ਚਰਚਾਵਾਂ ਹੋਣਗੀਆਂ ਪਰ ਸਾਡੇ ਲਈ ਮਹੱਤਵਪੂਰਨ ਇਹ ਹੈ ਕਿ ਉਸ 'ਤੇ ਧਿਆਨ ਲਗਾਓ ਕਿ ਅਸੀਂ ਕੀ ਕਰਨਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਇੰਨੇ ਦਿਨ ਰਹਿਣਾ ਪਵੇਗਾ ਕੁਆਰੰਟੀਨ
NEXT STORY