ਸਾਊਥੰਪਟਨ— ਆਸਟਰੇਲੀਆ ਖ਼ਿਲਾਫ਼ ਬਿ੍ਰਸਬੇਨ ਟੈਸਟ ’ਚ ਭਾਰਤੀ ਜਿੱਤ ਦੇ ਨਾਇਕਾਂ ’ਚੋਂ ਇਕ ਸ਼ਾਰਦੁਲ ਠਾਕੁਰ ਦੀ ਜਗ੍ਹਾ ਤਜਰਬੇਕਾਰ ਉਮੇਸ਼ ਯਾਦਵ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫ਼ਾਈਨਲ ਲਈ 15 ਮੈਂਬਰੀ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆਈ ਦੌਰੇ ’ਤੇ ਉਮੇਸ਼, ਮੁਹੰਮਦ ਸ਼ੰਮੀ ਤੇ ਹਨੁਮਾ ਵਿਹਾਰੀ ਸੱਟ ਦਾ ਸਿਕਾਰ ਹੋ ਗਏ ਸਨ। ਆਈ. ਸੀ. ਸੀ. ਦੇ ਟੀਮ ਪ੍ਰੋਟੋਕਾਲ ਦੇ ਮੁਤਾਬਕ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਐਲਾਨੀ ਟੀਮ ’ਚ ਇਨ੍ਹਾਂ ਤਿੰਨਾਂ ਨੇ ਵਾਪਸੀ ਕੀਤੀ ਹੈ। ਇਹ ਮੈਚ 18 ਜੂਨ ਨੂੰ ਇੱਥੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਦੌੜਾਂ ਨੂੰ ਉਤਸ਼ਾਹਿਤ ਕਰਨ ਵਾਲੇ 110 ਸਾਲਾ ਫ਼ੌਜਾ ਸਿੰਘ ਦਾ ਵਰਲਡ ਬੁੱਕ ਆਫ਼ ਰਿਕਾਰਡਸ ਵੱਲੋਂ ਸਨਮਾਨ
ਸ਼ਾਰਦੁਲ ਤੋਂ ਇਲਾਵਾ ਆਸਟਰੇਲੀਆ ਦੌਰੇ ’ਤੇ ਆਖ਼ਰੀ 11 ’ਚ ਸ਼ਾਮਲ ਰਹੇ ਮਯੰਕ ਅਗਰਵਾਲ ਤੇ ਵਾਸ਼ਿੰਗਟਨ ਸੁੰਦਰ ਨੂੰ ਵੀ 15 ਮੈਂਬਰੀ ਟੀਮ ਤੋਂ ਬਾਹਰ ਰਖਿਆ ਗਿਆ ਹੈ। ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦੇ ਨਾਇਕ ਅਕਸ਼ਰ ਪਟੇਲ ਵੀ ਇਸ ’ਚ ਜਗ੍ਹਾ ਬਣਾਉਣ ਤੋਂ ਖੁੰੰਝੇ ਗਏ ਹਨ।
ਇਹ ਵੀ ਪੜ੍ਹੋ : ਸ਼ਾਹਿਦ ਅਫ਼ਰੀਦੀ ਨੇ ਚੁਣੀ ਦੁਨੀਆ ਦੀ ਬੈਸਟ ਪਲੇਇੰਗ ਇਲੈਵਨ, ਇਸ ਭਾਰਤੀ ਨੂੰ ਕੀਤਾ ਸ਼ਾਮਲ
ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸਿਰਾਜ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਹਨੁਮਾ ਵਿਹਾਰੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੁਪਰਬੇਟ ਕਲਾਸਿਕ ਸ਼ਤਰੰਜ : ਅਜਰਬੈਜਾਨ ਦੇ ਮਮੇਦਯਾਰੋਵ ਬਣੇ ਜੇਤੂ
NEXT STORY