ਬੁਕਾਰੇਸਟ— ਰੋਮਾਨੀਆ ਦੀ ਰਾਜਧਾਨੀ ’ਚ ਖ਼ਤਮ ਹੋਏ ਗ੍ਰਾਂਡ ਚੈੱਸ ਟੂਰ ਦੇ ਪਹਿਲੇ ਪੜਾਅ ਸੁਪਰਬੇਟ ਚੈੱਸ ਕਲਾਸਿਕ ਸੁਪਰ ਗ੍ਰਾਂਡ ਮਾਸਟਰ ਟੂਰਨਾਮੈਂਟ ਦਾ ਖ਼ਿਤਾਬ ਅਜਰਬੈਜਾਨ ਦੇ ਚੋਟੀ ਦੇ ਗ੍ਰਾਂਡ ਮਾਸਟਰ ਸ਼ਾਕਿਰਯਾਰ ਮਮੇਦਯਾਰੋਵ ਨੇ ਆਪਣੇ ਨਾਂ ਕਰ ਲਿਆ। ਆਖ਼ਰੀ ਰਾਊਂਡ ’ਚ ਫ਼ਰਾਂਸ ਦੇ ਮਕਸੀਮ ਲਾਗਰੇਵ ਨਾਲ ਡਰਾਅ ਖੇਡਦੇ ਹੋਏ ਉਨ੍ਹਾਂ ਨੇ 6 ਅੰਕ ਬਣਾ ਕੇ ਖ਼ਿਤਾਬ ਜਿੱਤਿਆ। ਇਸ ਜਿੱਤ ਦਾ ਅਸਰ ਉਨ੍ਹਾਂ ਦੀ ਵਿਸ਼ਵ ਰੈਂਕਿੰਗ ’ਤੇ ਵੀ ਪਿਆ ਹੈ ਤੇ ਉਹ ਵਿਸ਼ਵ ਰੈਂਕਿੰਗ ’ਚ 12 ਅੰਕ ਜੋੜਦੇ ਹੋਏ 2782 ਅੰਕਾਂ ਦੇ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। 5 ਤੋਂ 7 ਰਾਊਂਡ ਦੇ ਦੌਰਾਨ ਉਨ੍ਹਾਂ ਦੀ ਲਗਾਤਾਰ ਤਿੰਨ ਰਾਊਂਡ ’ਚ ਰੋਮਾਨੀਆ ਦੇ ਚੋਟੀ ਦੇ ਖਿਡਾਰੀ ਲੁਪਲੇਸਕੂ ਕੋਂਸਟਇੰਟਿਨ, ਯੂ. ਐੱਸ. ਏ. ਦੇ ਲੇਵੋਨ ਆਰੋਨੀਅਨ ਤੇ ਫਾਬਿਆਨੋ ਕਾਰੂਆਨਾ ’ਤੇ ਜਿੱਤ ਨੇ ਉਨ੍ਹਾਂ ਦੇ ਲਈ ਚੈਂਪੀਅਨ ਬਣਨ ਦਾ ਰਸਤਾ ਬਣਾਇਆ। ਇਸ ਜਿੱਤ ਦੇ ਨਾਲ ਮਮੇਦਯਾਰੋਵ ਨੇ 90 ਹਜ਼ਾਰ ਅਮਰੀਕਨ ਡਾਲਰ ਵੀ ਆਪਣੇ ਨਾਂ ਕੀਤੇ।
ਦੂਜੇ ਸਥਾਨ ਲਈ 3 ਖਿਡਾਰੀ 5 ਅੰਕਾਂ ’ਤੇ ਸਨ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਯੂ. ਐੱਸ. ਏ. ਦੇ ਲੇਵੋਨ ਆਰੋਨੀਅਨ ਦੂਜੇ, ਵੇਸਲੀ ਸੋ ਤੀਜੇ ਤੇ ਰੂਸ ਦੇ ਅਲੈਕਜ਼ੈਂਰ ਗ੍ਰੀਸਚੁਕ ਚੌਥੇ ਸਥਾਨ ’ਤੇ ਰਹੇ ਹਾਲਾਂਕਿ ਤਿੰਨਾਂ ਨੂੰ ਹੀ 45000 ਡਾਲਰ ਇਨਾਮ ਦੇ ਤੌਰ ’ਤੇ ਮਿਲੇ। 4.5 ਅੰਕ ਬਣਾ ਕੇ ਅਜਰਬੈਜਾਨ ਦੇ ਬੋਗਦਾਨ ਡੇਨੀਅਲ ਸਤਵੇਂ ਤੇ ਯੂ. ਐੱਸ. ਏ. ਦੇ ਫ਼ਾਬਿਆਨੋ ਕਾਰੂਆਨਾ ਅੱਠਵੇਂ ਤਾਂ 3.5 ਅੰਕ ਬਣਾ ਕੇ ਰੋਮਾਨੀਆ ਦੇ ਲੁਪਲੇਸਕੂ ਕੋਂਸਟਇੰਟਿਨ ਨੌਵੇਂ ਤੇ ਫ਼੍ਰਾਂਸ ਦੇ ਮਕਸੀਮ ਲਾਗਰੇਵ ਦਸਵੇਂ ਸਥਾਨ ’ਤੇ ਰਹੇ।
ਯੂਰੋ 2020 : ਸਲੋਵਾਕੀਆ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
NEXT STORY