ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਅਤੇ ਗੁਜਰਾਤ ਜਾਇੰਟਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 14ਵਾਂ ਮੈਚ ਅੱਜ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਦਿੱਲੀ ਨੂੰ ਜਿੱਤ ਲਈ 148 ਦੌੜਾਂ ਦਾ ਟੀਚਾ ਦਿੱਤਾ।
ਗੁਜਰਾਤ ਲਈ ਲੌਰਾ ਵੋਲਵਾਰਡ ਨੇ 57 ਦੌੜਾਂ, ਐਸ਼ਲੇ ਗਾਰਡਨਰ ਨੇ 51 ਦੌੜਾਂ, ਹਰਲੀਨ ਦਿਓਲ ਨੇ 31 ਦੌੜਾਂ ਬਣਾਈਆਂ। ਦਿੱਲੀ ਲਈ ਮਾਰੀਜ਼ਾਨੇ ਕਪ ਨੇ 1, ਜੇਸ ਜੋਨਾਸਨ ਨੇ 2 ਤੇ ਅਰੁੰਧਤੀ ਰੈੱਡ ਨੇ 1 ਵਿਕਟ ਲਈਆਂ। ਦਿੱਲੀ ਮਹਿਲਾ ਪ੍ਰੀਮੀਅਰ ਲੀਗ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਇੱਕ ਹੈ ਜਿਸ ਨੇ ਇੱਕ ਮੈਚ ਹਾਰਿਆ ਹੈ ਜਦਕਿ ਗੁਜਰਾਤ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਅਜਿਹੇ 'ਚ ਇਹ ਮੈਚ ਦਿਲਚਸਪ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਵਲੋਂ IPL 2023 ਲਈ ਕਪਤਾਨ ਦਾ ਐਲਾਨ, ਜ਼ਖ਼ਮੀ ਪੰਤ ਦੀ ਜਗ੍ਹਾ ਇਸ ਨੂੰ ਮਿਲੀ ਜ਼ਿੰਮੇਵਾਰੀ
ਪਿੱਚ ਰਿਪੋਰਟ
ਬ੍ਰੇਬੋਰਨ ਸਟੇਡੀਅਮ ਦੀ ਪਿੱਚ ਇੱਕ ਸੰਤੁਲਿਤ ਟਰੈਕ ਹੈ। ਸਪਿਨਰਾਂ ਨੂੰ ਸਤ੍ਹਾ ਤੋਂ ਮਦਦ ਮਿਲ ਰਹੀ ਹੈ ਜਦੋਂ ਕਿ ਪਿੱਚ 'ਤੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਆਸਾਨ ਹੋ ਜਾਂਦੀਆਂ ਹਨ।
ਮੌਸਮ ਦਾ ਮਿਜਾਜ਼
ਮੁੰਬਈ 'ਚ ਤਾਪਮਾਨ 26 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦਕਿ ਮੀਂਹ ਦੀ ਸੰਭਾਵਨਾ ਨਾਂ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਅਸ਼ਵਿਨ ਨੇ ਜੇਮਸ ਐਂਡਰਸਨ ਨੂੰ ਪਛਾੜਿਆ, ICC ਟੈਸਟ ਰੈਂਕਿੰਗ 'ਚ ਮੁੜ ਪੁੱਜੇ ਚੋਟੀ 'ਤੇ
ਪਲੇਇੰਗ 11
ਗੁਜਰਾਤ ਜਾਇੰਟਸ : ਸੋਫੀਆ ਡੰਕਲੇ, ਲੌਰਾ ਵੋਲਵਾਰਡ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਦਯਾਲਨ ਹੇਮਲਥਾ, ਸਨੇਹ ਰਾਣਾ (ਕਪਤਾਨ), ਸੁਸ਼ਮਾ ਵਰਮਾ (ਵਿਕਟਕੀਪਰ), ਕਿਮ ਗਰਥ, ਤਨੂਜਾ ਕੰਵਰ, ਮਾਨਸੀ ਜੋਸ਼ੀ, ਅਸ਼ਵਨੀ ਕੁਮਾਰੀ
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਐਲਿਸ ਕੈਪਸ, ਜੇਮੀਮਾ ਰੌਡਰਿਗਜ਼, ਮੈਰੀਜ਼ਾਨੇ ਕਪ, ਜੇਸ ਜੋਨਾਸਨ, ਤਾਨੀਆ ਭਾਟੀਆ (ਵਿਕਟਕੀਪਰ), ਅਰੁੰਧਤੀ ਰੈੱਡੀ, ਰਾਧਾ ਯਾਦਵ, ਸ਼ਿਖਾ ਪਾਂਡੇ, ਪੂਨਮ ਯਾਦਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਕੈਪੀਟਲਸ ਵਲੋਂ IPL 2023 ਲਈ ਕਪਤਾਨ ਦਾ ਐਲਾਨ, ਜ਼ਖ਼ਮੀ ਪੰਤ ਦੀ ਜਗ੍ਹਾ ਇਸ ਨੂੰ ਮਿਲੀ ਜ਼ਿੰਮੇਵਾਰੀ
NEXT STORY