ਸਪੋਰਟਸ ਡੈਸਕ– ਰਾਧਾ ਯਾਦਵ ਤੇ ਮਾਰੀਜੇਨ ਕੈਪ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੈਫਾਲੀ ਵਰਮਾ ਤੇ ਕਪਤਾਨ ਮੇਗ ਲੈਨਿੰਗ ਦੇ ਅਰਧ ਸੈਂਕੜਿਆਂ ਨਾਲ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਵਿਚ ਸੋਮਵਾਰ ਨੂੰ ਇੱਥੇ ਯੂ.ਪੀ. ਵਾਰੀਅਰਸ ਨੂੰ 9 ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ, ਜਦਕਿ ਵਾਰੀਅਰਸ ਦੀ 2 ਮੈਚਾਂ ਵਿਚ ਇਹ ਲਗਾਤਾਰ ਦੂਜੀ ਹਾਰ ਹੈ।
ਵਾਰੀਅਰਸ ਵੱਲੋਂ ਦਿੱਤੇ ਗਏ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਨੇ ਸ਼ੈਫਾਲੀ (43 ਗੇਂਦਾਂ ’ਚ ਅਜੇਤੂ 64 ਦੌੜਾਂ, 6 ਚੌਕੇ ਤੇ 4 ਛੱਕੇ) ਤੇ ਕਪਤਾਨ ਮੇਗ ਲੈਨਿੰਗ (43 ਗੇਂਦਾਂ ’ਚ 51 ਦੌੜਾਂ, 6 ਚੌਕੇ) ਵਿਚਾਲੇ ਪਹਿਲੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਨਾਲ ਸਿਰਫ 14.3 ਓਵਰਾਂ ਵਿਚ ਹੀ ਇਕ ਵਿਕਟ ਗੁਆ ਕੇ 123 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ।
ਸ਼ੈਫਾਲੀ ਨੇ ਦੀਪਤੀ ਦੀ ਗੇਂਦ ’ਤੇ ਛੱਕਾ ਲਗਾ ਕੇ 36 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਲੇਨਿੰਗ ਨੇ ਸੋਫੀ ’ਤੇ ਦੋ ਦੌੜਾਂ ਦੇ ਨਾਲ 42 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕਰਨ ਤੋਂ ਇਲਾਵਾ ਟੀਮ ਦਾ ਸਕੋਰ ਬਰਾਬਰ ਕੀਤਾ। ਹਾਲਾਂਕਿ ਉਹ ਅਗਲੀ ਹੀ ਗੇਂਦ ’ਤੇ ਵ੍ਰਿੰਦਾ ਨੂੰ ਕੈਚ ਦੇ ਬੈਠੀ। ਜੇਮਿਮਾ ਰੋਡ੍ਰਿਗੇਜ਼ ਨੇ ਸੋਫੀ ਦੀ ਪਹਿਲੀ ਹੀ ਗੇਂਦ ’ਤੇ ਚੌਕੇ ਦੇ ਨਾਲ ਟੀਮ ਨੂੰ ਜਿੱਤ ਦਿਵਾ ਦਿੱਤੀ।
ਵਾਰੀਅਰਸ ਨੇ ਇਸ ਤੋਂ ਪਹਿਲਾਂ ਖੱਬੇ ਹੱਥ ਦੀ ਸਪਿਨਰ ਰਾਧਾ (20 ਦੌੜਾਂ ’ਤੇ 4 ਵਿਕਟਾਂ) ਤੇ ਮਾਰੀਜੇਨ (5 ਦੌੜਾਂ ’ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਸਾਹਮਣੇ 9 ਵਿਕਟਾਂ ’ਤੇ 119 ਦੌੜਾਂ ਹੀ ਬਣਾ ਸਕੀ। ਉਸ ਵਲੋਂ ਸ਼ਵੇਤਾ ਸਹਿਰਾਵਤ 42 ਗੇਂਦਾਂ ਵਿਚ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 45 ਦੌੜਾਂ ਬਣਾ ਕੇ ਟੀਮ ਦੀ ਟਾਪ ਸਕੋਰਰ ਰਹੀ। ਉਸ ਤੋਂ ਇਲਾਵਾ ਵਾਰੀਅਰਸ ਦੀ ਕੋਈ ਵੀ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀ।
ਦਿੱਲੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੀ ਮੈਰੀਜ਼ੇਨ ਕੈਪ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਉਸ ਨੇ ਆਪਣੇ 4 ਓਵਰ ਦੇ ਸਪੈੱਲ 'ਚ ਸਿਰਫ਼ 5 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੱਖਣੀ ਅਫਰੀਕਾ ’ਚ ਟੀਮ ਨਾਲ ਜੁੜੀਆਂ ਗਤੀਵਿਧੀਆਂ ਨੇ ਸਾਨੂੰ ਮਜ਼ਬੂਤ ਬਣਾਇਆ : ਹਰਮਨਪ੍ਰੀਤ ਸਿੰਘ
NEXT STORY