ਰਾਓਰਕੇਲਾ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਦੇ ਹਾਲੀਆ ਦੌਰੇ ਵਿਚ ਟੀਮ ਨਾਲ ਜੁੜੀਆਂ ਗਤੀਵਿਧੀਆਂ ਨੇ ਉਨ੍ਹਾਂ ਨੂੰ ਮਜ਼ਬੂਤ ਬਣਾਇਆ। ਭਾਰਤ ਨੇ ਚਾਰ ਦੇਸ਼ਾਂ ਦੀ ਲੜੀ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿੱਥੇ ਮੇਜ਼ਬਾਨ ਟੀਮ ਵਿਰੁੱਧ ਉਸ ਨੇ ਜਿੱਤ ਦਰਜ ਕੀਤੀ।
ਫਰਾਂਸ ਵਿਰੁੱਧ ਟੀਮ ਨੂੰ ਇਕ ਜਿੱਤ ਮਿਲੀ ਤੇ ਇਕ ਮੁਕਾਬਲਾ ਡਰਾਅ ਰਿਹਾ ਜਦਕਿ ਨੀਦਰਲੈਂਡ ਵਿਰੁੱਧ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਘਰੇਲੂ ਗੇੜ ਦੇ ਆਪਣੇ ਆਖਰੀ ਮੈਚ ਵਿਚ ਆਇਰਲੈਂਡ ਨੂੰ 4-0 ਨਾਲ ਹਰਾ ਦਿੱਤਾ ਸੀ। ਭਾਰਤ ਫਿਲਹਾਲ ਅੰਕ ਸੂਚੀ ਵਿਚ ਨੀਦਰਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ ਤੀਜੇ ਸਥਾਨ ’ਤੇ ਹੈ।
ਹਰਮਨਪ੍ਰੀਤ ਨੇ ਕਿਹਾ,‘‘ ਮੈਨੂੰ ਲੱਗਦਾ ਹੈ ਕਿ ਅਸੀਂ ਦੱਖਣੀ ਅਫਰੀਕਾ ਦੌਰੇ ਤੋਂ ਮਾਨਸਿਕ ਤੇ ਸਰੀਰਕ ਤੌਰ ’ਤੇ ਤਰੋਤਾਜ਼ਾ ਹੋ ਕੇ ਵਾਪਸ ਆਏ ਹਾਂ। ਅਸੀਂ ਉੱਥੇ ਟੀਮ ਨਾਲ ਜੁੜੀਆਂ ਕਈ ਗਤੀਵਿਧੀਆਂ ਵਿਚ ਹਿੱਸਾ ਲਿਆ, ਜਿਸ ਨਾਲ ਅਸੀਂ ਇਕ ਮਜ਼ਬੂਤ ਇਕਾਈ ਬਣ ਗਏ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਤੇ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਸਾਹਮਣੇ ਚੁਣੌਤੀ ਪੇਸ਼ ਕੀਤੀ। ’’
ਜਿਨ੍ਹਾਂ ਲੋਕਾਂ ਨੂੰ ‘ਭੁੱਖ’ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਵਾਂਗੇ : ਰੋਹਿਤ
NEXT STORY