ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਹਿਲਵਾਨ ਬਜਰੰਗ ਪੂਨੀਆ ਸਮੇਤ ਚਾਰ ਖਿਡਾਰੀਆਂ ਨੂੰ ਸੋਮਵਾਰ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਇਹ ਚਾਰ ਪੁਰਸਕਾਰ ਦਿੱਤੇ। ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ, ਕਬੱਡੀ ਖਿਡਾਰੀ ਅਜੇ ਠਾਕੁਰ ੱਤੇ ਸ਼ਤਰੰਜ ਖਿਡਾਰੀ ਦ੍ਰੋਣਾਵੱਲੀ ਹਰਿਕਾ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਬਜਰੰਗ ਪੂਨੀਆ ਨੇ 2018 ਵਿਚ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ ਅਤੇ ਆਪਣੇ 65 ਕਿ.ਗ੍ਰਾ ਫ੍ਰੀ-ਸਟਾਈਲ ਵਰਗ ਵਿਚ ਵਿਸ਼ਵ ਰੈਂਕਿੰਗ ਵਿਚ ਵੀ ਨੰਬਰ ਇਕ 'ਤੇ ਪਹੁੰਚੇ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਵੀ ਜਿੱਤ ਚੁੱਕੇ ਹਨ। ਰਾਸ਼ਟਰਮੰਡਲ ਖੇਡਾਂ ਵਿਚ ਕੁਲ ਚਾਰ ਸੋਨ ਜਿੱਤ ਚੁੱਕੇ ਅਚੰਤ ਸ਼ਰਤ ਨੇ ਟੇਬਲ ਟੈਨਿਸ, ਹਰਿਕਾ ਨੇ ਸ਼ਤਰੰਜ ਅਤੇ ਅਜੇ ਠਾਕੁਰ ਨੇ ਕਬੱਡੀ ਵਿਚ ਭਾਰਤ ਨੂੰ ਨਵੀਂਆਂ ਉਚਾਈਆਂ ਦਿੱਤੀਆਂ ਹਨ।
ਭਾਰਤ-ਬੀ ਬਣਿਆ ਅੰਡਰ-19 ਚਾਰ ਟੀਮਾਂ ਦਾ ਚੈਂਪੀਅਨ
NEXT STORY