ਸਪੋਰਟਸ ਡੈਸਕ— ਸਾਗਰ ਧਨਖੜ ਕਤਲ ਕਾਂਡ ’ਚ ਦਿੱਲੀ ਪੁਲਸ ਵੱਲੋਂ ਗਿ੍ਰਫ਼ਤਾਰ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉੱਤਰ ਰੇਲਵੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਰੇਲਵੇ ਨੇ ਸੁਸ਼ੀਲ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਨੂੰ ਮੁਅੱਤਲ ਕੀਤਾ ਜਾਵੇਗਾ। ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਉੱਤਰ ਰੇਲਵੇ ’ਚ ਸੀਨੀਅਰ ਵਣਜਕ ਪ੍ਰਬੰਧਕ ਹਨ। ਉਹ 2015 ਤੋਂ ਪ੍ਰਤੀਨਿਯੁਕਤੀ ’ਤੇ ਦਿੱਲੀ ਸਰਕਾਰ ’ਚ ਹਨ ਜਿਸ ਨੇ ਉਨ੍ਹਾਂ ਨੂੰ ਸਕੂਲੀ ਪੱਧਰ ’ਤੇ ਖੇਡਾਂ ਦੇ ਵਿਕਾਸ ਲਈ ਛੱਤਰਸਾਲ ਸਟੇਡੀਅਮ ’ਚ ਵਿਸ਼ੇਸ਼ ਕਾਰਜਕਾਰੀ (ਓ. ਐੱਸ. ਡੀ.) ਦੇ ਤੌਰ ’ਤੇ ਤਾਇਨਾਤ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ 2020 ’ਚ ਸੁਸ਼ੀਲ ਕੁਮਾਰ ਦੀ ਇਸ ਅਹੁਦੇ ਦੀ ਮਿਆਦ ਵਧਾਈ ਗਈ ਸੀ ਤੇ ਉਨ੍ਹਾਂ ਨੇ 2021 ’ਚ ਵੀ ਸੇਵਾ ਵਿਸਥਾਰ ਲਈ ਬੇਨਤੀ ਕੀਤੀ ਸੀ ਪਰ ਦਿੱਲੀ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਨੂੰ ਖ਼ਾਰਜ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਕੈਡਰ ਉੱਤਰ ਰੇਲਵੇ ਭੇਜ ਦਿੱਤਾ ਸੀ। ਛੱਤਰਸਾਲ ਸਟੇਡੀਅਮ ’ਚ 23 ਸਾਲ ਦੇ ਪਹਿਲਵਾਨ ਦੇ ਕਤਲ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ’ਚ ਕੁਮਾਰ ਤੇ ਉਸ ਦੇ ਸਾਥੀ ਅਜੇ ਨੂੰ ਦਿੱਲੀ ਪੁਲਸ ਨੇ ਮੁੰਡਕਾ ਤੋਂ ਇਕ ਦਿਨ ਪਹਿਲਾਂ ਹੀ ਗਿ੍ਰਫ਼ਤਾਰ ਕੀਤਾ ਹੈ। ਉਹ ਕਰੀਬ ਤਿੰਨ ਹਫ਼ਤੇ ਤੋਂ ਫ਼ਰਾਰ ਚਲ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਸਮਿਥ ਦਾ ਮੁੜ ਕਪਤਾਨ ਬਣਨਾ ਔਖਾ : ਮਾਰਕ ਟੇਲਰ
NEXT STORY