ਨਵੀਂ ਦਿੱਲੀ– ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ, ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਦੀਪਕ ਪੂਨੀਆ ਤੇ ਰਵੀ ਦਹੀਆ ਸਮੇਤ 28 ਕੌਮਾਂਤਰੀ ਪਹਿਲਵਾਨਾਂ ਨੇ ਛੱਤਰਸਾਲ ਸਟੇਡੀਅਮ ਵਿਚ ਦ੍ਰੋਣਾਚਾਰੀਆ ਐਵਾਰਡੀ ਮਹਾਬਲੀ ਸਤਪਾਲ ਦੀ ਅਗਵਾਈ ਵਿਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
ਪਦਮਵਿਭੂਸ਼ਣ ਨਾਲ ਸਨਮਾਨਿਤ ਸਤਪਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਸਾਰੇ ਤਰ੍ਹਾਂ ਦੀ ਸਾਵਧਾਨੀ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਪਹਿਲਵਾਨਾਂ ਦੀ ਵਿਅਕਤੀਗਤ ਫਿਟਨੈੱਸ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਮਹਾਬਲੀ ਸਤਪਾਲ ਨੇ ਦੱਸਿਆ ਕਿ ਟ੍ਰੇਨਿੰਗ ਇਕ ਹਫਤੇ ਤੋਂ ਸ਼ੁਰੂ ਕੀਤੀ ਗਈ ਹੈ ਤੇ ਪਹਿਲਵਾਨਾਂ ਨੂੰ ਸਵੇਰ-ਸ਼ਾਮ ਡੇਢ-ਡੇਢ ਘੰਟੇ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਵਿਚ ਅਜੇ ਆਪਸੀ ਕੁਸ਼ਤੀ ਵਰਗੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਨੂੰ ਦੂਰੀ ਬਣਾਈ ਰੱਖਦੇ ਹੋਏ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ।
ਵੁਡਸ ਦੀ ਗੋਲਫ ਵਿਚ ਵਾਪਸੀ, ਫਿਨਾਓ ਮੈਮੋਰੀਅਲ ਵਿਚ ਬੜ੍ਹਤ 'ਤੇ
NEXT STORY