ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਚੌਥੇ ਦਿਨ ਦੀ ਖੇਡ ਲੰਡਨ ਦੇ ਓਵਲ ਮੈਦਾਨ 'ਤੇ ਖੇਡੀ ਗਈ। ਸਟੰਪਸ ਤਕ ਭਾਰਤ ਨੇ ਆਸਟ੍ਰੇਲੀਆ ਤੋਂ ਮਿਲੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 3 ਵਿਕਟਾਂ ਗੁਆ ਕੇ 164 ਦੌੜਾਂ ਬਣਾ ਲਈਆਂ ਸਨ ਤੇ ਭਾਰਤ ਨੂੰ ਜਿੱਤ ਲਈ 280 ਦੌੜਾਂ ਦੀ ਜ਼ਰੂਰਤ ਹੈ। ਭਾਰਤ ਦੀ ਦੂਜੀ ਪਾਰੀ 'ਚ ਸ਼ੁਭਮਨ ਗਿੱਲ ਨੇ 18 ਦੌੜਾਂ, ਰੋਹਿਤ ਸ਼ਰਮਾ ਨੇ 43 ਦੌੜਾਂ, ਚੇਤੇਸ਼ਵਰ ਪੁਜਾਰਾ ਨੇ 27 ਦੌੜਾਂ ਬਣਾਈਆਂ। ਮੈਚ ਖਤਮ ਹੋਣ ਸਮੇਂ ਤਕ ਕ੍ਰੀਜ਼ 'ਤੇ ਵਿਰਾਟ ਕੋਹਲੀ (44 ਦੌੜਾਂ) ਤੇ ਅਜਿੰਕਯ ਰਹਾਣੇ (20 ਦੌੜਾਂ) ਮੌਜੂਦ ਸਨ।
ਇਹ ਵੀ ਪੜ੍ਹੋ : ਖਿਡਾਰੀਆਂ ਦੇ ਨਾਲ ਕੋਚਾਂ ’ਤੇ ਵੀ ਹੋਵੇਗੀ ਧਨ ਵਰਖਾ, 2 ਮਹੀਨੇ ਵਿਚ ਪੰਜਾਬ ਦੀ ਨਵੀਂ ਖੇਡ ਨੀਤੀ ’ਤੇ ਲੱਗੇਗੀ ਮੋਹਰ
ਆਸਟ੍ਰੇਲੀਆ ਨੇ ਮੈਚ 'ਚ ਆਪਣੀ ਪਹਿਲੀ ਪਾਰੀ ਦੌਰਾਨ 469 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਟੀਮ 296 ਦੌੜਾਂ ਦੇ ਸਿਮਟ ਗਈ। ਇਸ ਤਰ੍ਹਾਂ ਆਸਟ੍ਰੇਲੀਆ ਨੇ 173 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ 8 ਵਿਕਟਾਂ ਗੁਆ ਕੇ 270 ਦੌੜਾਂ 'ਤੇ ਐਲਾਨੀ। ਇਸ ਤਰ੍ਹਾਂ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 444 ਦੌੜਾਂ ਦਾ ਟੀਚਾ ਦਿੱਤਾ ਹੈ।
ਮੈਚ ਦੇ ਚੌਥੇ ਦਿਨ ਮਾਰਨਸ ਬਾਲੁਸ਼ੇਨ ਨੇ 41 ਦੌੜਾਂ ਬਣਾ ਉਮੇਸ਼ ਵਲੋਂ ਆਊਟ ਹੋਇਆ। ਜਦਕਿ ਕੈਮਰੂਨ ਗ੍ਰੀਨ ਨੇ 25 ਦੌੜਾਂ ਬਣਾਈਆਂ ਤੇ ਉਹ ਜਡੇਜਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਮਿਸ਼ੇਲ ਸਟਾਰਕ 41 ਦੌੜਾਂ ਬਣਾ ਸ਼ੰਮੀ ਦਾ ਸ਼ਿਕਾਰ ਬਣਿਆ। ਕਪਤਾਨ ਪੈਟ ਕਮਿੰਸ 5 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ। ਵੈਸੇ ਆਸਟ੍ਰੇਲੀਆ ਦੀ ਦੂਜੀ ਪਾਰੀ 'ਚ ਮੁਹੰਮਦ ਸ਼ੰਮੀ ਨੇ 2, ਮੁਹੰਮਦ ਸਿਰਾਜ ਨੇ 1, ਉਮੇਸ਼ ਯਾਦਵ ਨੇ 2 ਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਅਸ਼ਵਿਨ ਨੂੰ WTC ਫਾਈਨਲ ਤੋਂ ਬਾਹਰ ਕਰਨ ਦੇ ਭਾਰਤ ਦੇ ਫੈਸਲੇ ਦੀ ਆਲੋਚਨਾ
ਦੋਵੇਂ ਦੇਸ਼ਾਂ ਦੀਆਂ ਟੀਮਾਂ
ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਸ਼੍ਰੀਕਰ ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਆਸਟ੍ਰੇਲੀਆਈ ਟੀਮ : ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖਿਡਾਰੀਆਂ ਦੇ ਨਾਲ ਕੋਚਾਂ ’ਤੇ ਵੀ ਹੋਵੇਗੀ ਧਨ ਵਰਖਾ, 2 ਮਹੀਨੇ ਵਿਚ ਪੰਜਾਬ ਦੀ ਨਵੀਂ ਖੇਡ ਨੀਤੀ ’ਤੇ ਲੱਗੇਗੀ ਮੋਹਰ
NEXT STORY