ਸਪੋਰਟਸ ਡੈਸਕ : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ’ਚ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਸਾਬਕਾ ਪਾਕਿਸਤਾਨੀ ਕ੍ਰਿਕਟਰ ਅਤੇ ਮੌਜੂਦਾ ਕੁਮੈਂਟੇਟਰ ਰਮੀਜ਼ ਰਾਜਾ ਇਸ ਮੈਚ ’ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਸ ਮੈਚ ’ਚ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਚਾਹੁੰਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਕੋਹਲੀ ਨੂੰ ਬੱਲੇਬਾਜ਼ੀ ਹੁਨਰ ਨੂੰ ਹੋਰ ਬਿਹਤਰ ਕਿਵੇਂ ਬਣਾਉਣ ਲਈ ਸਲਾਹ ਦਿੱਤੀ ਹੈ।
ਰਾਜਾ ਨੇ ਕਿਹਾ, ਮੈਂ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਜਿੰਨਾ ਵੇਖਿਆ ਹੈ, ਉਹ ਕ੍ਰਾਸ ਲਾਈਨ ਤੋਂ ਲੈ ਕੇ ਲੈੱਗ ਸਾਈਡ ਵਾਲੇ ਪਾਸੇ ਖੇਡਦੇ ਹਨ ਅਤੇ ਆਪਣੇ ਗੁੱਟ ਦੀ ਵਰਤੋਂ ਕਰਦੇ ਹਨ। ਜੇ ਉਹ ਇਸੇ ਸਥਿਤੀ ਨੂੰ ਕਾਇਮ ਰੱਖਦੇ ਹੋਏ ਸਿੱਧਾ ਖੇਡਦੇ ਹਨ ਅਤੇ ਫਿਰ ਫਲਿੱਪ ਲਗਾਉਣ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਹਾਲਾਂਕਿ ਉਹ ਜਾਣਦੇ ਹਨ ਕਿ ਕੀ ਕਰਨਾ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਰਾਜਾ ਨੇ ਅੱਗੇ ਕਿਹਾ, ਕਈ-ਕਈ ਵਾਰ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਅਤੇ ਆਪਣੇ ਆਪ ਨੂੰ ਦੌੜਾਂ ਜਾਂ ਸੈਂਕੜਾ ਨਾ ਬਣਾਉਣ ਦੇ ਦਬਾਅ ’ਚ ਪਾਉਂਦੇ ਹੋ। ਜੇ ਉਹ 20-25 ਓਵਰ ਸਿੱਧਾ ਖੇਡਦੇ ਹਨ ਅਤੇ ਆਪਣੇ ਗੁੱਟ ਨੂੰ ਬਹੁਤ ਜ਼ਿਆਦਾ ਨਹੀਂ ਮੋੜਦੇ ਤਾਂ ਉਹ ਇਸ (ਡਬਲਯੂ. ਟੀ. ਸੀ. ਫਾਈਨਲ) ਟੈਸਟ ਮੈਚ ’ਚ ਸਫਲ ਹੋ ਸਕਦੇ ਹਨ।
ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ
NEXT STORY