ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਗੁਜਰਾਤ ਟਾਈਟਨਜ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੇ ਵਿਵਾਦਪੂਰਨ ਧਾਰਮਿਕ ਪੋਸਟ ਤੋਂ ਬਾਅਦ ਆਪਣਾ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਹੈਕ ਹੋਣ ਦਾ ਦਾਅਵਾ ਕੀਤਾ ਤੇ ਮੁਆਫੀ ਮੰਗੀ।
ਆਈ. ਪੀ. ਐੱਲ. ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਰਿੰਕੂ ਸਿੰਘ ਦੁਆਰਾ ਆਖਰੀ ਓਵਰ ਵਿੱਚ ਪੰਜ ਛੱਕੇ ਖਾਣ ਨਾਲ ਸੁਰਖੀਆਂ ਵਿੱਚ ਆਉਣ ਵਾਲੇ ਦਿਆਲ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਖਾਸ ਭਾਈਚਾਰੇ ਨੂੰ ਬਦਨਾਮ ਕਰਨ ਵਾਲਾ ਇੱਕ ਕਾਰਟੂਨ ਪੋਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਇਸ ਲਈ ਮੁਆਫੀ ਮੰਗੀ। ਗੁਜਰਾਤ ਟਾਈਟਨਜ਼ ਦੀ ਜਨ ਸੰਪਰਕ ਟੀਮ ਵੱਲੋਂ ਜਾਰੀ ਬਿਆਨ ਵਿੱਚ ਦਿਆਲ ਨੇ ਦਾਅਵਾ ਕੀਤਾ ਕਿ ਉਸ ਨੇ ਇੰਸਟਾਗ੍ਰਾਮ ਅਥਾਰਟੀਜ਼ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਅਧਿਕਾਰਤ ਹੈਂਡਲ ਨਾਲ ਸਮਝੌਤਾ ਕੀਤਾ ਗਿਆ ਹੈ।
ਇਸ ਬਿਆਨ ਦੇ ਅਨੁਸਾਰ ਦਿਆਲ ਨੇ ਕਿਹਾ, "ਅੱਜ ਮੇਰੇ ਇੰਸਟਾਗ੍ਰਾਮ ਹੈਂਡਲ 'ਤੇ ਦੋ 'ਸਟੋਰੀਆਂ' ਪੋਸਟ ਕੀਤੀਆਂ ਗਈਆਂ ਸਨ। ਇਹ ਦੋਵੇਂ ਮੇਰੇ ਦੁਆਰਾ ਨਹੀਂ ਕੀਤੀਆਂ ਗਈਆਂ ਸਨ। ਮੈਂ ਅਧਿਕਾਰੀਆਂ ਨੂੰ ਮਾਮਲੇ ਦੀ ਰਿਪੋਰਟ ਕਰ ਦਿੱਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਹੋਰ ਨੇ ਮੇਰੇ ਖਾਤੇ ਦੀ ਵਰਤੋਂ ਕਰਕੇ ਇਹ ਚੀਜ਼ਾਂ ਸਾਂਝੀਆਂ ਕੀਤੀਆਂ ਹਨ। ਮੈਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੂਰਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾ ਹਾਂ ਅਤੇ ਅੱਜ ਸਾਂਝੀ ਕੀਤੀ ਗਈ ਤਸਵੀਰ ਮੇਰੇ ਵਿਸ਼ਵਾਸਾਂ ਦੇ ਮੁਤਾਬਕ ਨਹੀਂ ਹੈ। ਦਿਆਲ ਘਰੇਲੂ ਕ੍ਰਿਕਟ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦਾ ਹੈ। ਉਹ ਪਿਛਲੇ ਸਾਲ ਭਾਰਤ ਏ ਲਈ ਵੀ ਖੇਡ ਚੁੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਖਨਊ ਦੇ ਇਕਾਨਾ ਸਟੇਡੀਅਮ 'ਚ ਹਾਦਸਾ, ਮਦਦ ਮੰਗਦਾ ਰਿਹਾ ਵਿਅਕਤੀ, 2 ਲੋਕਾਂ ਦੀ ਮੌਤ (ਵੀਡੀਓ)
NEXT STORY