ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਗੋਲਫਰ ਅਵਨੀ ਪ੍ਰਸ਼ਾਂਤ ਦੀਆਂ ਨਜ਼ਰਾਂ ਇਨ੍ਹਾਂ ਖੇਡਾਂ 'ਚ ਸੋਨ ਤਗਮੇ 'ਤੇ ਟਿਕੀਆਂ ਹੋਈਆਂ ਹਨ। ਇਸ 16 ਸਾਲ ਦੀ ਖਿਡਾਰਨ ਦਾ ਮੰਨਣਾ ਹੈ ਕਿ ਉਸ ਕੋਲ ਵੱਡੇ ਖਿਡਾਰੀਆਂ ਨੂੰ ਹਰਾਉਣ ਦਾ ਹੁਨਰ ਹੈ।
ਅਵਨੀ ਨੇ ਇਸ ਸਾਲ ਅਪ੍ਰੈਲ 'ਚ ਭਾਰਤੀ ਗੋਲਫ ਸੰਘ ਦੇ 'ਏਸ਼ੀਅਨ ਖੇਡਾਂ ਦੇ ਚੋਣ ਟਰਾਇਲ' 'ਚ ਚੋਟੀ 'ਤੇ ਰਹਿਣ ਤੋਂ ਬਾਅਦ ਭਾਰਤੀ ਮਹਿਲਾ ਟੀਮ 'ਚ ਜਗ੍ਹਾ ਬਣਾਈ ਸੀ। ਅਵਨੀ ਨੇ ਇੱਥੇ ਟ੍ਰਿਨਿਟੀ ਗੋਲਫ ਚੈਂਪੀਅਨਜ਼ ਲੀਗ ਦੇ ਸ਼ੁਰੂਆਤੀ ਸੈਸ਼ਨ ਦੀ ਸ਼ੁਰੂਆਤ ਮੌਕੇ ਕਿਹਾ, ''ਮੈਂ ਸੋਨ ਤਮਗਾ ਜਿੱਤਣਾ ਚਾਹੁੰਦੀ ਹਾਂ ਪਰ ਮੈਂ ਇਸ ਨੂੰ ਆਪਣੇ ਦਿਮਾਗ ਤੋਂ ਜਿੰਨਾ ਸੰਭਵ ਹੋ ਸਕੇ ਦੂਰ ਰੱਖਣਾ ਚਾਹੁੰਦੀ ਹਾਂ।
ਇਹ ਵੀ ਪੜ੍ਹੋ : ਪੂਰੀ ਤਰ੍ਹਾਂ ਨਾਲ ਫਿੱਟ ਤੇ ਰਾਸ਼ਟਰੀ ਟੀਮ ’ਚ ਵਾਪਸੀ ਲਈ ਤਿਆਰ ਹਾਂ : ਦੀਪਕ ਚਾਹਰ
ਉਸ ਨੇ ਕਿਹਾ ਕਿ ਜੇਕਰ ਮੈਂ ਆਪਣਾ ਸਰਵੋਤਮ ਗੋਲਫ ਖੇਡਣ 'ਚ ਸਫਲ ਹੋ ਜਾਂਦੀ ਹਾਂ ਤਾਂ ਮੈਂ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਮਾਤ ਦੇ ਸਕਦੀ ਹਾਂ। ਮੈਂ ਆਪਣੇ ਮਜ਼ਬੂਤ ਪੱਖ 'ਤੇ ਧਿਆਨ ਦੇ ਰਹੀ ਹਾਂ ਅਤੇ ਬਾਹਰੀ ਦਬਾਅ ਨੂੰ ਨਜ਼ਰਅੰਦਾਜ਼ ਕਰ ਰਹੀ ਹਾਂ।
ਤਵੇਸਾ ਨੇ ਮਹਿਲਾ ਪੇਸ਼ੇਵਰ ਗੋਲਫ ਟੂਰ 'ਤੇ ਛੇ-ਸ਼ਾਟ ਦੀ ਲੀਡ ਲੈ ਲਈ
ਤਵੇਸਾ ਮਲਿਕ ਨੇ ਮੰਗਲਵਾਰ ਨੂੰ ਇੱਥੇ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ 13ਵੇਂ ਐਡੀਸ਼ਨ 'ਚ ਪਹਿਲੇ ਦੌਰ 'ਚ ਬੋਗੀ ਰਹਿਤ ਸੱਤ ਅੰਡਰ 65 ਦੇ ਸਕੋਰ ਨਾਲ ਛੇ ਸ਼ਾਟ ਨਾਲ ਬੜ੍ਹਤ ਹਾਸਲ ਕੀਤੀ। ਤਵੇਸਾ ਨੇ ਸੱਤ ਬਰਡੀਜ਼ ਬਣਾਈਆਂ, ਜਿਨ੍ਹਾਂ ਵਿੱਚੋਂ ਚਾਰ ਆਖਰੀ ਚਾਰ ਹੋਲ ਵਿੱਚ ਆਏ।
ਇਹ ਵੀ ਪੜ੍ਹੋ : ਪਹਿਲਵਾਨ ਅੰਸ਼ੂ ਮਲਿਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ, ਇਕ ਗ੍ਰਿਫਤਾਰ
ਪਿਛਲੇ ਹਫਤੇ ਦੀ ਜੇਤੂ ਨੇਹਾ ਤ੍ਰਿਪਾਠੀ ਅਤੇ ਅਨੰਨਿਆ ਦਤਾਰ 71 ਦੇ ਬਰਾਬਰ ਸਕੋਰ ਨਾਲ ਦੂਜੇ ਸਥਾਨ 'ਤੇ ਹਨ। ਜੈਸਮੀਨ ਸ਼ੇਖਰ (72) ਚੌਥੇ ਸਥਾਨ 'ਤੇ ਹਨ ਜਦਕਿ ਅਗਰਿਮਾ ਮਨਰਲ ਅਤੇ ਅਨੀਸ਼ਾ ਅਗਰਵਾਲ ਇਕ ਓਵਰ 73 ਦੇ ਸਕੋਰ ਨਾਲ ਸੰਯੁਕਤ ਪੰਜਵੇਂ ਸਥਾਨ 'ਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 'ਚ ਅਸ਼ਵਿਨ ਦੀ ਚੋਣ 'ਤੇ ਇਰਫਾਨ ਪਠਾਨ ਨੇ ਚੁੱਕੇ ਸਵਾਲ
NEXT STORY