ਕਰਾਚੀ— ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ) ਦੇ 20ਵੇਂ ਮੈਚ 'ਚ 17 ਸਾਲ ਦੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦਾ ਕਹਿਰ ਦੇਖਣ ਨੂੰ ਮਿਲਿਆ। ਸ਼ਾਹੀਨ ਨੇ ਲਾਹੌਰ ਕੰਧਾਰਸ ਵਲੋਂ ਖੇਡਦੇ ਹੋਏ ਮੁਲਤਾਨ ਸੁਲਤਾਨ ਖਿਲਾਫ ਸਿਰਫ 4 ਦੌਡਞਾਂ ਕੇ ਕੇ 5 ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਲਾਹੌਰ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਲਾਹੌਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਧੀਆ ਸ਼ੁਰੂਆਤ ਕੀਤੀ ਪਰ ਸ਼ੋਏਬ ਮਲਿਕ ਦੀ ਵਿਕਟ ਹਾਸਲ ਕਰਨ ਤੋਂ ਬਾਅਦ ਸ਼ਾਹੀਨ ਨੇ ਬਚੇ ਬਾਕੀ ਬੱਲੇਬਾਜ਼ਾਂ ਨੂੰ ਵੀ ਟਿਕਣ ਨਹੀਂ ਦਿੱਤਾ। ਆਲਮ ਇਹ ਰਿਹਾ ਕਿ ਮੁਲਤਾਨ ਸੁਲਤਾਨ ਦੀ ਪੂਰੀ ਟੀਮ 19.4 ਓਵਰ 'ਚ 114 ਦੌੜਾਂ 'ਤੇ ਹੀ ਢੇਰ ਹੋ ਗਈ।
ਸ਼ਾਹੀਨ ਨੇ 3.4 ਓਵਰ ਦੀ ਗੇਂਦਬਾਜ਼ੀ ਕੀਤੀ ਜਿਸ 'ਚ ਉਸ ਦਾ ਇਕਾਨਮੀ ਰੇਟ 1.09 ਰਿਹਾ। ਉਸ ਨੇ ਆਪਣੇ ਦੂਜੇ ਓਵਰ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ। ਓਵਰ ਦੀ ਤੀਜੀ ਗੇਂਦ 'ਤੇ ਪਹਿਲਾਂ ਸ਼ੋਏਬ ਮਲਿਕ ਨੂੰ ਆਊਟ ਕੀਤਾ। ਚੌਥੀ ਗੇਂਦ 'ਤੇ ਰਾਸ ਰਵਾਇਰਲੇ, ਅਤੇ ਛੇਂ ਵੀ ਗੇਂਦ 'ਤੇ ਸੈਫ ਬਦਰ ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ ਜੁਨੈਦ ਖਾਨ ਅਤੇ ਚੌਥੀ ਗੇਂਦ 'ਤੇ ਇਰਫਾਨ ਨੂੰ ਆਊਟ ਕਰ ਕੇ ਪੂਰੀਆਂ 5 ਵਿਕਟਾਂ ਹਾਸਲ ਕੀਤੀਆਂ।
ਵਿਰਾਟ ਕੋਹਲੀ ਬਣੇ ਇਸ ਕੰਪਨੀ ਦੇ ਪਹਿਲੇ ਬਰਾਂਡ ਅੰਬੈਸਡਰ
NEXT STORY