ਨਵੀਂ ਦਿੱਲੀ— ਉਬੇਰ ਇੰਡੀਆ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਪਹਿਲਾਂ ਬਰਾਂਡ ਅੰਬੈਸਡਰ ਬਣਾਇਆ ਗਿਆ। ਉਬੇਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੋਬਾਈਲ ਐਪ ਦੇ ਨਾਲ ਕੈਬ ਉਪਲੱਬਧ ਕਰਵਾਉਦਾ ਹੈ ਨਾਲ ਹੀ ਦਿੱਲੀ-ਮੁੰਬਈ ਵਰਗੇ ਮਹਾਨਗਰਾਂ 'ਚ ਇਸ ਤਰ੍ਹਾਂ ਦੇ ਕੈਬ ਦੀ ਮੰਗ ਬਹੁਤ ਜ਼ਿਆਦਾ ਹੈ। ਕੰਪਨੀ ਦੇ ਨਾਲ ਆਪਣੀ ਸਾਂਝੇਦਾਰੀ ਦੇ ਵਾਰੇ 'ਚ ਵਿਰਾਟ ਕੋਹਲੀ ਨੇ ਕਿਹਾ ਕਿ ਕ੍ਰਿਕਟ ਖਿਡਾਰੀ ਦੇ ਤੌਰ 'ਤੇ ਮੈਂ ਬਹੁਤ ਜ਼ਿਆਦਾ ਯਾਤਰਾਂ ਕਰਦਾ ਹਾਂ ਤੇ ਮੈਂ ਉਬਰ 'ਤੇ ਬੁਕਿੰਗ ਦਾ ਸੁਨਿਸ਼ਚਿਤ ਅਨੁਭਵ ਲਿਆ ਹੈ। ਇਹ ਕੰਪਨੀ ਤਕਨਾਲੋਜੀ ਦੀ ਵਰਤੋਂ ਕਰ ਸ਼ਹਿਰਾਂ 'ਚ ਲੋਕਾਂ ਦੇ ਰਹਿਣ ਸਹਿਣ 'ਚ ਕ੍ਰਾਂਤੀਕਾਰੀ ਤਬਦੀਲੀ ਲਿਆ ਰਹੀ ਹੈ। ਇਹ ਆਰਥਿਕ ਮੌਕੇ ਤਿਆਰ ਕਰਕੇ ਲੱਖਾਂ ਲੋਕਾਂ ਨੂੰ ਮਜ਼ਬੂਤ ਬਣਾ ਰਹੀ ਹੈ। ਮੈਂ ਇਸ ਕੰਪਨੀ ਦੇ ਨਾਲ ਜੁੜਕੇ ਬਹੁਤ ਉਤਸ਼ਾਹਿਤ ਹਾਂ। ਇਸ ਮੌਕੇ 'ਤੇ ਉਬੇਰ ਇੰਡੀਆ ਦੱਖਣੀ ਏਸ਼ੀਆ ਦੇ ਪ੍ਰਧਾਨ ਅਮਿਤ ਜੈਨ ਨੇ ਕਿਹਾ ਕਿ ਅਸੀਂ ਉਬੇਰ ਇੰਡੀਆ ਦੇ ਲਈ ਕੋਹਲੀ ਨੂੰ ਬਰਾਂਡ ਅੰਬੈਸਡਰ ਬਣਾ ਕੇ ਬਹੁਤ ਉਤਸ਼ਾਹਿਤ ਹਾਂ। ਮੈਦਾਨ ਦੇ ਅੰਦਰ ਤੋਂ ਬਾਹਰ ਭਾਰਤ ਦੇ ਲਈ ਵਚਨਬੱਧਤਾ ਸ਼ਲਾਘਾਯੋਗ ਹੈ।
ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦਾ ਫੇਸਬੁੱਕ ਅਕਾਉਂਟ ਬਲਾਕ
NEXT STORY