ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਯੂਕੀ ਭਾਂਬਰੀ ਸੋਮਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਟੈਨਿਸ ਰੈਂਕਿੰਗ 'ਚ 13 ਸਥਾਨ ਡਿੱਗ ਕੇ ਟਾਪ 100 'ਚੋਂ ਬਾਹਰ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ 'ਚ ਖੇਡਣ ਲਈ ਖੁਦ ਨੂੰ ਏਸ਼ੀਆਈ ਖੇਡਾਂ ਤੋਂ ਹਟਾ ਲੈਣ ਵਾਲੇ ਯੂਕੀ ਹੁਣ ਸਿੰਗਲ ਰੈਂਕਿੰਗ 'ਚ 99ਵੇਂ ਸਥਾਨ 'ਤੇ ਖਿਸਕ ਗਏ ਹਨ।
ਰਾਮਕੁਮਾਰ ਰਾਮਨਾਥਨ ਨੂੰ ਵੀ 6 ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 117ਵੇਂ ਸਥਾਨ 'ਤੇ ਖਿਸਕ ਗਏ ਹਨ ਜਦਕਿ ਪ੍ਰਜਨੇਸ਼ ਗੁਣੇਸ਼ਵਰਨ 6 ਸਥਾਨ ਉਠ ਕੇ 171ਵੇਂ ਸਥਾਨ 'ਤੇ ਪਹੁੰਚ ਗਏ ਹਨ। ਡਬਲਜ਼ ਰੈਂਕਿੰਗ 'ਚ ਰੋਹਨ ਬੋਪੰਨਾ ਇਕ ਸਥਾਨ ਦੇ ਨੁਕਸਾਨ ਦੇ ਨਾਲ 28ਵੇਂ ਨੰਬਰ 'ਤੇ ਖਿਸਕ ਗਏ ਹਨ ਜਦਕਿ ਦਿਵਿਜ ਸ਼ਰਨ 38ਵੇਂ ਅਤੇ ਲਿਏਂਡਰ ਪੇਸ 80ਵੇਂ ਸਥਾਨ 'ਤੇ ਬਣੇ ਹੋਏ ਹਨ। ਜੀਵਨ ਨੇਦੁਨਚੇਝੀਅਨ ਦੋ ਸਥਾਨ ਉਠ ਕੇ 87ਵੇਂ ਸਥਾਨ 'ਤੇ ਪਹੁੰਚ ਗਏ ਹਨ। ਪੂਰਵ ਰਾਜਾ ਨੂੰ 7 ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 90ਵੇਂ ਸਥਾਨ 'ਤੇ ਖਿਸਕ ਗਏ ਹਨ।
ਕ੍ਰੋਏਸ਼ੀਆ ਜਾਵੇਗੀ ਅੰਡਰ-20 ਫੁੱਟਬਾਲ ਟੀਮ
NEXT STORY