ਨੈਸ਼ਨਲ ਡੈਸਕ : ਕਰਨਾਟਕ ਦੇ ਮਸ਼ਹੂਰ ਧਰਮਸਥਲ ਮੰਦਰ ਨਾਲ ਜੁੜੀ ਇੱਕ ਹੋਰ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਧਰਮਸਥਲਾ ਪਿੰਡ ਦੇ ਇੱਕ ਸਾਬਕਾ ਸਫਾਈ ਕਰਮਚਾਰੀ ਨੇ ਪੁਲਸ ਸਾਹਮਣੇ "ਘਿਨਾਉਣੇ ਅਪਰਾਧਾਂ" ਦੇ ਪੀੜਤਾਂ ਦੀਆਂ ਸੌ ਤੋਂ ਵੱਧ ਲਾਸ਼ਾਂ ਨੂੰ ਦਫ਼ਨਾਉਣ ਦਾ ਇਕਬਾਲ ਕੀਤਾ ਹੈ। ਉਸਨੇ ਸਥਾਨਕ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਇਹ ਇਲਜ਼ਾਮ ਸਿਰਫ਼ ਮੌਤਾਂ ਜਾਂ ਲਾਪਤਾ ਹੋਏ ਲੋਕਾਂ ਤੱਕ ਸੀਮਿਤ ਨਹੀਂ, ਸਗੋਂ ਕਈ ਅਣਪਛਾਤੀਆਂ ਲਾਸ਼ਾਂ ਦੀ ਦਬਾਉਣ ਅਤੇ ਭਿਆਨਕ ਧਮਕੀਆਂ ਨਾਲ ਵੀ ਜੁੜੇ ਹੋਏ ਹਨ।
ਦੱਖਣ ਕੰਨੜ ਪੁਲਸ ਸੁਪਰਡੈਂਟ ਅਤੇ ਧਰਮਸਥਲਾ ਪੁਲਸ ਸਟੇਸ਼ਨ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਸਫਾਈ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਧਮਕੀ ਦਿੱਤੀ ਗਈ ਸੀ ਅਤੇ 1995 ਅਤੇ 2014 ਦੇ ਵਿਚਕਾਰ ਧਰਮਸਥਲਾ ਮੰਦਰ ਪ੍ਰਸ਼ਾਸਨ ਦੁਆਰਾ ਕਥਿਤ ਤੌਰ 'ਤੇ ਜਬਰ-ਜਨਾਹ ਅਤੇ ਕਤਲ ਕੀਤੀਆਂ ਗਈਆਂ ਕੁੜੀਆਂ ਅਤੇ ਔਰਤਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਮਜਬੂਰ ਕੀਤਾ ਗਿਆ ਸੀ। ਇਸ ਸ਼ਖ਼ਸ ਨੇ ਦੱਸਿਆ ਕਿ 2014 ਵਿਚ ਆਪਣੇ ਪਰਿਵਾਰ ਦੀ ਇੱਕ ਨਾਬਾਲਿਗ ਕੁੜੀ ਨਾਲ ਹੋਏ ਜਿਨਸੀ ਸ਼ੋਸ਼ਣ ਤੋਂ ਬਾਅਦ ਉਹ ਡਰ ਕੇ ਰਾਤੋ-ਰਾਤ ਗੁਆਂਢੀ ਸੂਬਿਆਂ 'ਚ ਛੁਪ ਗਿਆ ਸੀ ਪਰ ਹੁਣ 16 ਸਾਲਾਂ ਬਾਅਦ ਉਸ ਨੇ ਹਿੰਮਤ ਕਰ ਕੇ ਵਾਪਸੀ ਕੀਤੀ ਅਤੇ ਪੂਰੀ ਜਾਣਕਾਰੀ ਪੇਸ਼ ਕਰ ਦਿੱਤੀ।
ਉਸਨੇ ਆਪਣੀ ਸ਼ਿਕਾਇਤ ’ਚ ਲਿਖਿਆ ਕਿ ਮੰਦਰ ਪ੍ਰਸ਼ਾਸਨ ਨਾਲ ਜੁੜੇ ਕੁਝ ਪ੍ਰਭਾਵਸ਼ਾਲੀ ਲੋਕਾਂ ਵਲੋਂ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ। “ਜੇਕਰ ਨਾ ਮੰਨਿਆ ਤਾਂ ਟੁਕੜੇ-ਟੁਕੜੇ ਕਰ ਕੇ ਮਾਰ ਦਿੱਤਾ ਜਾਵੇਗਾ ਤੇ ਲਾਸ਼ ਵੀ ਦਫ਼ਨ ਕਰ ਦਿੱਤੀ ਜਾਵੇਗੀ,” ਇਹ ਕਹਿ ਕੇ ਉਸਨੂੰ ਡਰਾਇਆ ਜਾਂਦਾ ਸੀ। ਉਸਨੇ ਕੁਝ ਅਣਪਛਾਤੀਆਂ ਲਾਸ਼ਾਂ ਦੀਆਂ ਹੱਡੀਆਂ ਦੀਆਂ ਤਸਵੀਰਾਂ ਵੀ ਸੌਂਪੀਆਂ ਹਨ ਜੋ ਉਸਨੇ ਚੁਪ ਚਾਪ ਖੋਦੀਆਂ ਸਨ। ਉਸਨੇ ਆਧਾਰ ਕਾਰਡ ਅਤੇ ਪੁਰਾਣਾ ਕਰਮਚਾਰੀ ID ਵੀ ਸਬੂਤ ਵਜੋਂ ਦਿੱਤਾ ਹੈ। ਨਾਲ ਹੀ, ਇਸਨੇ ਗਵਾਹ ਕਾਨੂੰਨ 2018 ਦੇ ਤਹਿਤ ਸੁਰੱਖਿਆ ਦੀ ਮੰਗ ਕੀਤੀ ਹੈ। ਧਰਮਸਥਲ ਮੰਦਰ, ਜੋ ਕਿ ਦੱਖਣੀ ਕਨੜ ਜ਼ਿਲ੍ਹੇ ਵਿਚ ਸਥਿਤ ਹੈ, ਹਰ ਸਾਲ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਰਹਿੰਦਾ ਹੈ। ਇੱਥੇ ਹਿੰਦੂ ਰੀਤ ਰਿਵਾਜਾਂ ਅਨੁਸਾਰ ਪੂਜਾ ਹੁੰਦੀ ਹੈ ਪਰ ਪ੍ਰਸ਼ਾਸਨ ਜੈਨ ਭਾਈਚਾਰੇ ਕੋਲ ਹੈ। ਇਸ ਵੇਲੇ ਮੰਦਰ ਦਾ ਇੰਚਾਰਜ ਵੀਰੇਂਦਰ ਹੇਗੜੇ ਹੈ। ਇਸ ਤੋਂ ਪਹਿਲਾਂ ਵੀ ਇੱਥੇ ਦਿਲ ਦਹਿਲਾ ਦੇਣ ਵਾਲੇ ਕੇਸ ਸਾਹਮਣੇ ਆ ਚੁੱਕੇ ਹਨ। 2012 'ਚ 17 ਸਾਲ ਦੀ ਲੜਕੀ ਨਾਲ ਜਬਰ-ਜਨਾਹ ਤੇ ਕਤਲ ਦਾ ਮਾਮਲਾ ਅਤੇ 2003 'ਚ ਅਨਨਿਆ ਭੱਟ ਦੀ ਗੁੰਮਸ਼ੁਦਗੀ, ਦੋਵੇਂ ਮਾਮਲੇ ਅੱਜ ਤੱਕ ਅਧੂਰੇ ਹਨ।
4 ਜੁਲਾਈ ਨੂੰ ਪੁਲਸ ਨੇ IPC ਦੀ ਨਵੀਂ ਧਾਰਾ 211(A) ਅਧੀਨ ਕੇਸ ਦਰਜ ਕੀਤਾ। 13 ਜੁਲਾਈ ਨੂੰ ਇਹ ਗਵਾਹ ਆਪਣੇ ਸਰੀਰ ਨੂੰ ਢੱਕ ਕੇ ਜੱਜ ਕੋਲ ਪਹੁੰਚਿਆ ਅਤੇ ਆਪਣੀ ਗਵਾਹੀ ਦਰਜ ਕਰਵਾਈ। ਹੁਣ ਵਕੀਲਾਂ ਅਤੇ ਮਹਿਲਾ ਕਮਿਸ਼ਨ ਨੇ ਵੀ SIT ਦੀ ਮੰਗ ਕੀਤੀ ਹੈ ਜੋ ਜਾਂਚ ਦੀ ਸਾਰੇ ਪੱਖਾਂ ਤੋਂ ਨਿਗਰਾਨੀ ਕਰੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਨ੍ਹਾਂ ਦਾਅਵਿਆਂ ਦੀ ਗੰਭੀਰਤਾ ਨੂੰ ਸਮਝਦਿਆਂ ਹਕ਼ੀਕਤ ਸਾਹਮਣੇ ਆਉਂਦੀ ਹੈ ਜਾਂ ਨਹੀਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਭਵਨ ਕੰਪਲੈਕਸ 'ਚ NDA ਦੀ ਮੀਟਿੰਗ, 'ਆਪ੍ਰੇਸ਼ਨ ਸਿੰਦੂਰ' ਲਈ PM ਮੋਦੀ ਸਨਮਾਨਿਤ
NEXT STORY