ਮੁੰਬਈ- ਮੁਟਿਆਰਾਂ ਨੂੰ ਜੀਨਸ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਬਾਟਮ ਦੇ ਨਾਲ ਕਈ ਤਰ੍ਹਾਂ ਦੇ ਟਾਪ ’ਚ ਵੇਖਿਆ ਜਾ ਸਕਦਾ ਹੈ। ਇਨ੍ਹੀਂ ਦਿਨੀਂ ਕੋਰਸੈੱਟ ਟਾਪ ਕਾਫ਼ੀ ਟ੍ਰੈਂਡ ’ਚ ਹਨ। ਕੋਰਸੈੱਟ ਟਾਪ ਇਕ ਵਿਸ਼ੇਸ਼ ਪ੍ਰਕਾਰ ਦਾ ਟਾਪ ਹੈ, ਜੋ ਆਪਣੇ ਡਿਜ਼ਾਈਨ ਅਤੇ ਸਟਾਈਲ ਕਾਰਨ ਹੋਰ ਟਾਪ ਜਿਵੇਂ ਟੀ-ਸ਼ਰਟ, ਟਾਪ ਜਾਂ ਕ੍ਰਾਪ ਟਾਪ ਨਾਲੋਂ ਵੱਖ ਹੁੰਦੇ ਹਨ। ਕੋਰਸੈੱਟ ਟਾਪ ਟਾਈਟ-ਫਿਟਿੰਗ ਦੇ ਹੁੰਦੇ ਹਨ। ਇਨ੍ਹਾਂ ’ਚ ਅਕਸਰ ਬੋਨਿੰਗ ਅਤੇ ਲੈਸ-ਅੱਪ ਜਾਂ ਜ਼ਿੱਪਰ ਹੁੰਦੇ ਹਨ, ਜੋ ਕਮਰ ਨੂੰ ਸਲਿਮ ਦਿਖਾਉਂਦੇ ਹਨ।
ਕੋਰਸੈੱਟ ਟਾਪ ਅਕਸਰ ਕ੍ਰਾਪ ਟਾਪ ਵਾਂਗ ਛੋਟੇ ਹੁੰਦੇ ਹਨ ਪਰ ਕੁਝ ਲੰਬੇ ਡਿਜ਼ਾਈਨ ’ਚ ਵੀ ਆਉਂਦੇ ਹਨ। ਇਨ੍ਹਾਂ ਨੂੰ ਅਕਸਰ ਹਾਈ-ਵੇਸਟ ਜੀਨਸ, ਸਕਰਟਸ ਜਾਂ ਟਰਾਊਜ਼ਰਜ਼ ਦੇ ਨਾਲ ਵੀਅਰ ਕੀਤਾ ਜਾਂਦਾ ਹੈ, ਜੋ ਮੁਟਿਆਰਾਂ ਨੂੰ ਸਟਾਈਲਿਸ਼, ਟ੍ਰੈਂਡੀ ਅਤੇ ਅਟਰੈਕਟਿਵ ਲੁਕ ਦਿੰਦਾ ਹੈ। ਇਹ ਟਾਪ ਮੁਟਿਆਰਾਂ ਨੂੰ ਇਕ ਰਾਇਲ ਲੁਕ ਦਿੰਦੇ ਹਨ। ਕੋਰਸੈੱਟ ਟਾਪ ਨੂੰ ਮੁਟਿਆਰਾਂ ਜੀਨਸ ਦੇ ਨਾਲ ਕੈਜ਼ੂਅਲ ਲੁਕ ਜਾਂ ਸਕਰਟ/ਟਰਾਊਜ਼ਰਜ਼ ਦੇ ਨਾਲ ਫਾਰਮਲ ਲੁਕ ਲਈ ਸਟਾਈਲ ਕਰ ਰਹੀਆਂ ਹਨ।
ਇਸ ਤਰ੍ਹਾਂ ਦੇ ਟਾਪ ਸਾਟਨ, ਵੈਲਵੇਟ ਜਾਂ ਕਾਟਨ ’ਚ ਆਉਂਦੇ ਹਨ। ਲੈਦਰ ਕੋਰਸੈੱਟ ਟਾਪ ਲੈਦਰ ਜਾਂ ਫਾਕਸ ਲੈਦਰ ਨਾਲ ਬਣੇ ਹੁੰਦੇ ਹਨ, ਜੋ ਮੁਟਿਆਰਾਂ ਨੂੰ ਪਾਰਟੀਆਂ ਲਈ ਕਾਫ਼ੀ ਪਸੰਦ ਆ ਰਹੇ ਹਨ। ਐਂਬ੍ਰਾਇਡਰਡ ਕੋਰਸੈੱਟ ਟਾਪ ਕਢਾਈ ਜਾਂ ਸੀਕਵਿਨ ਵਰਕ ਦੇ ਨਾਲ ਆਉਂਦੇ ਹਨ ਜੋ ਖਾਸ ਮੌਕਿਆਂ ਜਾਂ ਟ੍ਰੈਡੀਸ਼ਨਲ ਲੁਕ ਲਈ ਢੁੱਕਵੇਂ ਹਨ। ਜ਼ਿੱਪਰ ਕੋਰਸੈੱਟ ਟਾਪ ਲੈਸ-ਅੱਪ ਦੀ ਜਗ੍ਹਾ ਜ਼ਿੱਪਰ ਦੇ ਨਾਲ ਆਉਂਦੇ ਹਨ, ਜੋ ਪਹਿਨਣ ’ਚ ਆਸਾਨ ਅਤੇ ਮੁਟਿਆਰਾਂ ਨੂੰ ਮਾਡਰਨ ਲੁਕ ਦਿੰਦੇ ਹਨ।
ਕ੍ਰਾਪ ਕੋਰਸੈੱਟ ਟਾਪ ਛੋਟੀ ਲੈਂਥ ’ਚ ਆਉਂਦੇ ਹਨ। ਇਹ ਮੁਟਿਆਰਾਂ ਨੂੰ ਟ੍ਰੈਂਡੀ ਅਤੇ ਯੂਥਫੁੱਲ ਲੁਕ ਲਈ ਪਸੰਦ ਆ ਰਹੇ ਹਨ। ਹਾਈ-ਵੇਸਟ ਜੀਨਸ ਦੇ ਨਾਲ ਕੋਰਸੈੱਟ ਟਾਪ ਮੁਟਿਆਰਾਂ ਨੂੰ ਸਲਿਮ-ਫਿੱਟ ਅਤੇ ਕੂਲ ਲੁਕ ਦਿੰਦੇ ਹਨ। ਪੈਨਸਿਲ ਸਕਰਟ, ਏ-ਲਾਈਨ ਸਕਰਟ ਜਾਂ ਮਿਨੀ ਸਕਰਟ ਦੇ ਨਾਲ ਕੋਰਸੈੱਟ ਟਾਪ ਮੁਟਿਆਰਾਂ ਨੂੰ ਪਾਰਟੀ ਲੁਕ ਦਿੰਦੇ ਹਨ। ਫਲੋਈ ਅਤੇ ਹਾਈ-ਵੇਸਟ ਪਲਾਜ਼ੋ ਪੈਂਟਸ ਦੇ ਨਾਲ ਕੋਰਸੈੱਟ ਟਾਪ ਜਾਂ ਆਫ-ਸ਼ੋਲਡਰ ਕੋਰਸੈੱਟ ਟਾਪ ਕੈਜ਼ੂਅਲ ਆਊਟਿੰਗ ਜਾਂ ਸਮਰ ਇਵੈਂਟਸ ਲਈ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ।
ਗਰਮੀਆਂ ’ਚ ਮੁਟਿਆਰਾਂ ਨੂੰ ਕੋਰਸੈੱਟ ਟਾਪ ਦੇ ਨਾਲ ਡੈਨਿਮ ਜਾਂ ਲੈਦਰ ਹਾਈ-ਵੇਸਟ ਸ਼ਾਰਟਸ ਵੀ ਪਸੰਦ ਆ ਰਹੇ ਹਨ। ਐਂਬ੍ਰਾਇਡਰਡ ਜਾਂ ਸੀਕਵਿਨ ਕੋਰਸੈੱਟ ਟਾਪ ਹਾਈ-ਵੇਸਟ ਲਹਿੰਗੇ ਦੇ ਨਾਲ ਮੁਟਿਆਰਾਂ ਨੂੰ ਵੈਡਿੰਗਜ਼, ਫੈਸਟੀਵਲਜ਼ ਆਦਿ ’ਚ ਪਰਫੈਕਟ ਲੁਕ ਦਿੰਦੇ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਫੁੱਟਵੀਅਰ ’ਚ ਸਨੀਕਰਜ਼, ਹੀਲਜ਼, ਬੂਟ ਜਾਂ ਫਲੈਟਸ ਪਹਿਨਣਾ ਪਸੰਦ ਕਰਦੀਆਂ ਹਨ। ਅਸੈਸਰੀਜ਼ ’ਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਜਿਊਲਰੀ, ਗਾਗਲਜ਼, ਕਲੱਚ, ਕ੍ਰਾਸਬਾਡੀ ਬੈਗ ਆਦਿ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦੇ ਹਨ।
ਔਰਤ ਨੇ 300 ਲੀਟਰ Breast Milk ਕੀਤਾ ਦਾਨ, ਹਜ਼ਾਰਾਂ ਬੱਚਿਆ ਨੂੰ ਦਿੱਤਾ ਜੀਵਨਦਾਨ
NEXT STORY