ਗਸਟਾਡ (ਸਵਿਟਜ਼ਰਲੈਂਡ)– ਭਾਰਤ ਦੇ ਯੂਕੀ ਭਾਂਬਰੀ ਤੇ ਫਰਾਂਸ ਦੇ ਉਸਦੇ ਜੋੜੀਦਾਰ ਅਲਬਾਨੋ ਓਲਿਵੇਟ ਨੇ ਇੱਥੇ ਤਿੰਨ ਸੈੱਟਾਂ ਤਕ ਚੱਲੇ ਫਾਈਨਲ ਵਿਚਓਗਾ ਹਮਬਰਟ ਤੇ ਫੈਬ੍ਰਿਸ ਮਾਰਿਟਨ ਨੂੰ ਹਰਾ ਕੇ ਸਵਿਸ ਓਪਨ ਏ. ਟੀ. ਪੀ. ਟੂਰ ਟੈਨਿਸ ਟੂਰਨਾਮੈਂਟ ਵਿਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ। ਭਾਂਬਰੀ ਤੇ ਓਲਿਵੇਟ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਇਸ ਏ. ਟੀ. ਪੀ. ਕਲੇਅ ਕੋਰਟ ਟੂਰਨਾਮੈਂਟ ਵਿਚ ਆਪਣੇ ਫਰਾਂਸੀਸੀ ਵਿਰੋਧੀਆਂ ਨੂੰ 3-6, 6-3, 10-6 ਨਾਲ ਹਰਾਇਆ।
ਫਾਈਨਲ ਮੈਚ ਇਕ ਘੰਟਾ 6 ਮਿੰਟ ਤਕ ਚੱਲਿਆ, ਜਿਸ ਵਿਚ ਦੋਵੇਂ ਜੋੜੀਆਂ ਨੇ ਇਕ-ਦੂਜੇ ਨੂੰ ਸਖਤ ਟੱਕਰ ਦਿੱਤੀ ਪਰ ਆਖਿਰ ਵਿਚ ਭਾਂਬਰੀ ਤੇ ਓਲਿਵੇਟ ਦੀ ਜੋੜੀ ਜੇਤੂ ਬਣ ਗਈ। 32 ਸਾਲਾ ਭਾਂਬਰੀ ਦਾ ਇਹ ਤੀਜਾ ਏ. ਟੀ. ਪੀ.ਡਬਲਜ਼ ਖਿਤਾਬ ਹੈ। ਇਸ ਭਾਰਤੀ ਖਿਡਾਰੀ ਨੇ ਅਲਿਵੇਟ ਨਾਲ ਮਿਲ ਕੇ ਦੂਜਾ ਖਿਤਾਬ ਜਿੱਤਿਆ।
ਪੇਸ ਤੇ ਅਮ੍ਰਿਤਰਾਜ ਟੈਨਿਸ ਹਾਲ ਆਫ ਫੇਮ ’ਚ ਸ਼ਾਮਲ
NEXT STORY