ਟੋਕੀਓ– ਵੇਨੇਜ਼ੁਏਲਾ ਦੀ ਯੁਲਿਮਾਰ ਰੋਜਸ ਨੇ ਆਖ਼ਰੀ ਕੋਸ਼ਿਸ਼ ’ਚ ਵਿਸ਼ਵ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਦੇ ਮਹਿਲਾ ਟ੍ਰਿਪਲ ਜੰਪ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਿਆ। ਰੋਜਸ ਜਦੋਂ ਆਪਣੇ ਛੇਵੀਂ ਤੇ ਆਖ਼ਰੀ ਕੋਸ਼ਿਸ਼ ਲਈ ਉਤਰ ਰਹੀ ਸੀ ਤਾਂ ਉਨ੍ਹਾਂ ਦਾ ਸੋਨ ਤਮਗ਼ਾ ਯਕੀਨੀ ਹੋ ਗਿਆ ਸੀ। ਉਨ੍ਹਾਂ ਨੇ ਹਾਲਾਂਕਿ ਆਪਣੀ ਆਖ਼ਰੀ ਕੋਸ਼ਿਸ਼ ’ਚ 15.67 ਮੀਟਰ ਦੇ ਨਾਲ 1995 ’ਚ ਯੁਕ੍ਰੇਨ ਦੀ ਇਨੇਸਾ ਕ੍ਰਾਵੇਟਸ ਦੇ 15.50 ਮੀਟਰ ਦੇ ਰਿਕਾਰਡ ਨੂੰ ਤੋੜਿਆ।
ਦੋ ਵਾਰ ਦੀ ਵਰਲਡ ਚੈਂਪੀਅਨ ਨੇ 2016 ’ਚ ਰੀਓ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਪੁਰਤਗਾਲ ਦੀ ਪ੍ਰੇਟੀਸ਼ੀਆ ਮੇਮੋਨਾ ਨੇ 15.01 ਮੀਟਰ ਦੇ ਰਾਸ਼ਟਰੀ ਰਿਕਾਰਡ ਦੇ ਨਾਲ ਚਾਂਦੀ ਤੇ ਸਪੇਨ ਦੀ ਏਨਾ ਪੇਲੇਟੇਈਰੀ ਨੇ ਵੀ 14.87 ਮੀਟਰ ਦੇ ਰਾਸ਼ਟਰੀ ਰਿਕਾਰਡ ਦੇ ਨਾਲ ਕਾਂਸੀ ਤਮਗ਼ਾ ਜਿੱਤਿਆ।
ਟੋਕੀਓ ਓਲੰਪਿਕਸ : ਦੁਤੀ ਚੰਦ ਮਹਿਲਾਵਾਂ ਦੇ 200 ਮੀਟਰ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਤੋਂ ਖੁੰਝੀ
NEXT STORY