ਨਵੀਂ ਦਿੱਲੀ (ਬਿਊਰੋ) ਭਾਰਕੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੂਸੁਫ ਪਠਾਨ ਨੇ ਕ੍ਰਿਕਟ ਦੇ ਸਾਰੇ ਫੌਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਪਠਾਨ 2007 ਟੀ-120 ਵਰਲਡ ਕੱਪ ਅਤੇ 2011 ਵਿਚ 50 ਓਵਰ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਉਹਨਾਂ ਨੇਸ਼ੁੱਕਰਵਾਰ ਨੂੰ ਟਵੀਟ ਕਰ ਕੇ ਸੰਨਿਆਸਲੈਣ ਦਾ ਐਲਾਨ ਕੀਤਾ।
ਯੂਸੁਫ ਪਠਾਨ ਨੇ ਟਵੀਟ ਵਿਚ ਲਿਖਿਆ ਕਿ ਮੈਨੂੰ ਯਾਦ ਹੈ ਕਿ ਜਿਸ ਦਿਨ ਮੈਂ ਪਹਿਲੀ ਵਾਰ ਭਾਰਤ ਦੀ ਜਰਸੀ ਪਹਿਨੀ ਸੀ ਉਸ ਦਿਨ ਸਿਰਫ ਮੈਂ ਹੀ ਉਹ ਜਰਸੀ ਨਹੀਂ ਪਹਿਨੀ ਸੀ ਸਗੋਂ ਉਹ ਜਰਸੀ ਮੇਰੇ ਪਰਿਵਾਰ, ਕੋਚ, ਦੋਸਤ ਅਤੇ ਪੂਰੇ ਦੇਸ਼ ਨੇ ਪਹਿਨੀ ਸੀ। ਮੇਰਾ ਬਚਪਨ, ਜ਼ਿੰਦਗੀ ਕ੍ਰਿਕਟ ਦੇ ਆਲੇ-ਦੁਆਲੇ ਬੀਤਿਆ ਅਤੇ ਮੈਂ ਅੰਤਰਰਾਸ਼ਟਰੀ, ਘਰੇਲੂ ਅਤੇ ਆਈ.ਪੀ.ਐੱਲ. ਕ੍ਰਿਕਟ ਖੇਡੀ ਪਰ ਅੱਜ ਕੁਝ ਵੱਖਰਾ ਹੈ। ਉਹਨਾਂ ਨੇ ਅੱਗੇ ਲਿਖਿਆ ਕਿ ਅੱਜ ਕੋਈ ਵਰਲਡ ਕੱਪ ਜਾਂ ਆਈ.ਪੀ.ਐੱਲ. ਫਾਈਨਲ ਨਹੀਂ ਹੈ ਪਰ ਇਹ ਉਨਾ ਹੀ ਮਹੱਤਵਪੂਰਨ ਦਿਨ ਹੈ।ਅੱਜ ਬਤੌਰ ਕ੍ਰਿਕਟਰ ਮੇਰੇ ਕਰੀਅਰ 'ਤੇ ਪੂਰਨ ਵਿਰਾਮ ਲੱਗ ਰਿਹਾ ਹੈ। ਮੈਂ ਅਧਿਕਾਰਤ ਤੌਰ 'ਤੇ ਸੰਨਿਆਸ ਦਾ ਐਲਾਨ ਕਰਦਾ ਹਾਂ। ਯੂਸੁਫ ਪਠਾਨ ਦੀ ਪਛਾਣ ਵਿਸਫੋਟਕ ਬੱਲੇਬਾਜ਼ ਦੇ ਤੌਰ 'ਤੇ ਰਹੀ ਹੈ।
37 ਗੇਂਦਾ ਵਿਚ ਬਣਾਇਆ ਸੈਂਕੜਾ
ਆਈ.ਪੀ.ਐੱਲ. ਵਿਚ ਯੂਸੁਫ ਨੇ 2010 ਵਿਚ ਮੁੰਬਈ ਇੰਡੀਅਨਸ ਖ਼ਿਲਾਫ਼ 37 ਗੇਂਦਾਂ 'ਤੇ ਸੈਂਕੜਾ ਬਣਾਇਆ ਸੀ। ਇਹ ਆਈ.ਪੀ.ਐੱਲ. ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਆਈ.ਪੀ.ਐੱਲ. ਵਿਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਮ ਹੈ। ਉਹਨਾਂ ਨੇ 30 ਗੇਂਦਾਂ ਵਿਚ ਸੈਂਕੜਾ ਬਣਾਇਆ ਸੀ। ਯੂਸੁਫ ਪਠਾਨ ਨੇ 2007 ਵਿਚ ਟੀ-20 ਵਰਲਡ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਮੈਚ ਵਿਚ ਡੈਬਿਊ ਕੀਤਾ ਸੀ। 2012 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਗਿਆ ਮੁਕਾਬਲਾ ਉਹਨਾਂ ਦੇ ਟੀ-20 ਕਰੀਅਰ ਦਾ ਆਖਰੀ ਮੈਚ ਸੀ। ਉੱਥੇ 2008 ਵਿਚ ਉਹਨਾਂ ਨੇ ਪਾਕਿਸਤਾਨ ਖ਼ਿਲਾਫ਼ ਮੈਚਾਂ ਤੋਂ ਆਪਣੇ ਵਨਡੇਅ ਕਰੀਅਰ ਦਾ ਆਗਾਜ਼ ਕੀਤਾ ਸੀ। ਯੂਸੁਫ ਨੇ ਭਾਰਤ ਲਈ ਆਖਰੀ ਵਨਡੇਅ 2012 ਵਿਚ ਖੇਡਿਆ ਸੀ।
ਯੂਸੁਫ ਪਠਾਨ ਨੇ ਭਾਰਤ ਲਈ 57 ਵਨਡੇਅ ਮੈਚਾਂ ਵਿਚ 27 ਦੀ ਔਸਤ ਨਾਲ 810 ਦੌੜਾਂ ਬਣਾਈਆਂ। ਉੱਥੇ 22 ਟੀ-20 ਮੈਚਾਂ ਵਿਚ ਉਹਨਾਂ ਦੇ ਨਾਮ 236 ਦੌੜਾਂ ਰਹੀਆਂ। ਉਹਨਾਂ ਨੇ ਵਨਡੇਅ ਵਿਚ 2 ਸ਼ਤਕ ਅਤੇ 3 ਅਰਧਸ਼ਤਕ ਵੀ ਬਣਾਏ। ਯੂਸੁਫ ਪਠਾਨ ਨੇ ਵਨਡੇਅ ਵਿਚ 33 ਅਤੇ ਟੀ-20 ਵਿਚ 13 ਵਿਕਟ ਵੀ ਆਪਣੇ ਨਾਮ ਕੀਤੇ।
ਹਿਮਾ ਦਾਸ ਆਸਾਮ 'ਚ ਬਣੀ DSP, ਕਿਹਾ ਜਾਰੀ ਰਹੇਗਾ ਐਥਲੈਟਿਕਸ ਕਰੀਅਰ
NEXT STORY