ਨਵੀਂ ਦਿੱਲੀ— ਕਰਨਾਟਕਾ ਦੇ ਪ੍ਰਤੀਭਾਸ਼ਾਲੀ ਬੱਲੇਬਾਜ਼ ਮਨੀਸ਼ ਪਾਂਡੇ ਦੀ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਵਨਡੇ ਸੀਰੀਜ਼ ਲਈ ਭਾਰਤ ਟੀਮ 'ਚ ਵਾਪਸੀ ਦੀ ਸੰਭਾਵਨਾ ਹੈ ਜੋ ਯੁਵਰਾਜ ਸਿੰਘ ਕੋਲ ਆਪਣੇ ਕੌਮਾਂਤਰੀ ਕਰੀਅਰ ਨੂੰ ਲੈਅ 'ਚ ਲਿਆਉਣ ਲਈ ਆਖਰੀ ਮੌਕਾ ਹੋ ਸਕਦਾ ਹੈ। ਅਜਿੰਕਿਆ ਰਹਾਣੇ ਨੂੰ ਲੈ ਕੇ ਚੋਣਕਾਰ ਦਾ ਫੈਸਲਾ ਕਿ ਕਹਿੰਦਾ ਹੈ ਇਹ ਵੀ ਦੇਖਣਾ ਹੋਵੇਗਾ। ਕਪਤਾਨ ਵਿਰਾਟ ਕੋਹਲੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਆਰਾਮ ਨਹੀਂ ਚਾਹੁੰਦੇ ਜਿਸ ਤੋਂ ਬਾਅਦ ਬੱਲੇਬਾਜ਼ੀ 'ਚ ਜ਼ਿਆਦਾ ਬਦਲਾਵ ਦੀ ਸੰਭਾਵਨਾ ਨਹੀਂ ਹੈ।
ਚੈਂਪੀਅਨਸ ਟਰਾਫੀ 'ਚ ਸ਼ਿਖਰ ਧਵਨ ਚੋਟੀ ਸਕੋਰਰ ਰਹੇ ਸਨ ਜਦਕਿ ਲੋਕੇਸ਼ ਰਾਹੁਲ ਨੂੰ ਸਾਰੇ ਫਾਰਮੈਟ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ 3 ਫਾਰਮੈਟਾਂ 'ਚ ਸੈਂਕੜਾ ਲਗਾਇਆ ਹੈ। ਰੋਹਿਤ ਸ਼ਰਮਾ ਦੀ ਟੀਮ 'ਚ ਜਗ੍ਹਾ ਬਣਾਉਣ ਲਗਭਗ ਪੱਕਾ ਹੈ ਪਰ ਇਹ ਦੇਖਣਾ ਹੋਵੇਗਾ ਕਿ ਪੂਰੀ ਤਰ੍ਹਾ ਫਿਟ ਅਤੇ ਫਾਰਮ 'ਚ ਹੋਣ ਦੇ ਬਾਵਜੂਦ ਚੋਣਕਾਰ ਰਾਹੁਲ ਨੂੰ ਆਰਾਮ ਦਿੰਦੇ ਹਨ ਜਾ ਨਹੀਂ। ਚੋਣਕਾਰ ਹਾਲਾਂਕਿ ਜੇਕਰ ਯੁਵਰਾਜ ਨੂੰ ਬਰਕਰਾਰ ਰੱਖਣ ਦਾ ਫੈਸਲਾ ਕਰਦੇ ਹਨ ਤਾਂ ਵੈਸਟਇੰਡੀਜ਼ 'ਚ 'ਮੈਨ ਆਫ ਦ ਸੀਰੀਜ਼' ਰਹਾਣੇ ਅਤੇ ਮੌਕਿਆਂ 'ਤੇ ਠੀਕ ਪ੍ਰਦਰਸ਼ਨ ਕਰਨ ਵਾਲੇ ਦਿਨੇਸ਼ ਕਾਰਤਿਕ ਦੋਵਾਂ ਨੂੰ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਰੋਹਿਤ, ਪਾਂਡੇ ਅਤੇ ਰਾਹੁਲ ਦੇ ਟੀਮ ਤੋਂ ਬਾਹਰ ਹੋਣ 'ਤੇ ਰਹਾਣੇ ਅਤੇ ਕਾਰਤਿਕ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਟੀਮ 'ਚ ਯੁਵਰਾਜ ਸਿੰਘ ਦੇ ਸਥਾਨ 'ਤੇ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਹਨ ਪਰ ਆਪਣੇ ਪਿਛਲੇ 7 ਵਨਡੇ ਕੌਮਾਂਤਰੀ ਮੈਚਾਂ 'ਚ ਬੱਲੇ ਤੋਂ ਅਤੇ ਫੀਲਡਿੰਗ 'ਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾ ਨੇ ਕਪਤਾਨ ਕੋਹਲੀ ਦਾ ਸਹਿਯੋਗ ਹਾਸਲ ਕੀਤਾ ਹੈ। ਇਨ੍ਹਾ ਮੈਚਾਂ 'ਚ ਯੁਵਰਾਜ ਨੇ ਸਿਰਫ 162 ਦੌੜਾਂ ਬਣਾਈਆਂ ਅਤੇ ਸਿਰਫ ਇਕ ਵਾਰੀ ਗੇਂਦਬਾਜ਼ੀ ਕੀਤੀ।
ਇਹ ਹਨ 3 ਧਮਾਕੇਦਾਰ ਬੱਲੇਬਾਜ਼ ਜਿਨ੍ਹਾਂ ਨੇ ਵਨਡੇ ਮੈਚ ਦੀ ਪਹਿਲੀ ਗੇਂਦ 'ਤੇ ਲਗਾਇਆ ਹੈ ਛੱਕਾ
NEXT STORY