ਸਪੋਰਟਸ ਡੈਸਕ : ਆਈਪੀਐੱਲ 2024 ਦਾ 65ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ, ਗੁਹਾਟੀ 'ਚ ਖੇਡਿਆ ਜਾਵੇਗਾ। ਪੰਜਾਬ ਲਈ ਇਸ ਮੈਚ 'ਚ ਬਹੁਤਾ ਕੁਝ ਨਹੀਂ ਬਚਿਆ ਹੈ ਜਦਕਿ ਰਾਜਸਥਾਨ ਜਿੱਤ ਦੇ ਰਾਹ 'ਤੇ ਪਰਤਦੇ ਹੋਏ ਪਲੇਆਫ 'ਚ ਜਗ੍ਹਾ ਬਣਾਉਣ ਉਤਰੇਗੀ।
ਹੈੱਡ ਟੂ ਹੈੱਡ
ਕੁੱਲ ਮੈਚ - 27
ਰਾਜਸਥਾਨ - 16 ਜਿੱਤਾਂ
ਪੰਜਾਬ - 11 ਜਿੱਤਾਂ
ਪਿੱਚ ਰਿਪੋਰਟ
ਬਾਰਸਾਪਾਰਾ ਕ੍ਰਿਕੇਟ ਸਟੇਡੀਅਮ ਟੀ-20 ਮੈਚਾਂ ਵਿੱਚ ਬੱਲੇਬਾਜ਼ੀ ਦੇ ਅਨੁਕੂਲ ਟ੍ਰੈਕ ਰਿਹਾ ਹੈ, ਜਿੱਥੇ ਟੀਮਾਂ ਛੇਤੀ ਹੀ ਵਧੀਆ ਸਕੋਰ ਬਣਾਉਣਾ ਪਸੰਦ ਕਰਦੀਆਂ ਹਨ। ਹਾਲਾਂਕਿ, ਇਹ ਮੈਦਾਨ ਸੀਜ਼ਨ ਦੇ ਆਪਣੇ ਪਹਿਲੇ ਆਈਪੀਐੱਲ ਮੈਚ ਦੀ ਮੇਜ਼ਬਾਨੀ ਕਰੇਗਾ। ਪਿਛਲੇ ਸੀਜ਼ਨ ਵਿੱਚ, ਮੈਦਾਨ ਨੇ ਦੋ ਆਈਪੀਐੱਲ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ ਜਿੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਦੋਵੇਂ ਮੈਚ ਜਿੱਤੇ ਸਨ।
ਮੌਸਮ
ਬਰਸਾਪਾਰਾ ਵਿੱਚ ਤਾਪਮਾਨ 26 ਡਿਗਰੀ ਦੇ ਆਸਪਾਸ ਰਹੇਗਾ। ਮੀਂਹ ਦੀ ਸੰਭਾਵਨਾ 18 ਫੀਸਦੀ ਹੈ।
ਮੈਚ ਕਿੱਥੇ ਦੇਖਣਾ ਹੈ
ਟੀਵੀ: ਸਟਾਰ ਸਪੋਰਟਸ 'ਤੇ
ਲਾਈਵ ਸਟ੍ਰੀਮ: ਜੀਓ ਸਿਨੇਮਾ ਐਪ 'ਤੇ
ਸੰਭਾਵਿਤ ਪਲੇਇੰਗ 11
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਟਾਮ ਕੋਹਲਰ-ਕੈਡਮੋਰ, ਸੰਜੂ ਸੈਮਸਨ (ਕਪਤਾਨ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।
ਪੰਜਾਬ ਕਿੰਗਜ਼: ਜੌਨੀ ਬੇਅਰਸਟੋ (ਵਿਕਟਕੀਪਰ), ਪ੍ਰਭਸਿਮਰਨ ਸਿੰਘ, ਰਿਲੇ ਰੋਸੋ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ, ਸੈਮ ਕੁਰਾਨ (ਕਪਤਾਨ), ਆਸ਼ੂਤੋਸ਼ ਸ਼ਰਮਾ, ਹਰਸ਼ਲ ਪਟੇਲ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਵਿਦਿਆਥ ਕਵਾਰੱਪਾ।
DC vs LSG : ਡੇਢ ਸਾਲ ਬਾਅਦ ਮੈਦਾਨ 'ਤੇ ਵਾਪਸੀ ਕਰਨਾ ਬਹੁਤ ਵਧੀਆ ਸੀ : ਰਿਸ਼ਭ ਪੰਤ
NEXT STORY