ਮੁੰਬਈ : ਭਾਰਤ ਨੂੰ 2 ਵਰਲਡ ਕੱਪ ਜਿਤਾਉਣ ਵਾਲੇ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਗੁਆਂਢੀ ਬਣਨ ਵਾਲੇ ਹਨ। ਯੁਵਰਾਜ ਸਿੰਘ ਨੇ ਵਿਰਾਟ ਬਿਲਡਿੰਗ ਵਿਚ ਹੀ ਘਰ ਖਰੀਦਿਆ ਹੈ। ਯੁਵਰਾਜ ਸਿੰਘ ਨੇ ਮੁੰਬਈ ਦੇ ਵਰਲੀ ਵਿਚ ਸਥਿਤ ਓਮਕਾਰ 1973 ਟਾਵਰਸ ਵਿਚ ਘਰ ਖਰੀਦਿਆ ਹੈ।

ਦੱਸ ਦਈਏ ਕਿ ਕੋਹਲੀ ਸਾਲ 2016 ਵਿਚ ਓਮਕਾਰ ਟਾਵਰਸ ਵਿਚ ਸ਼ਿਫਟ ਹੋਏ ਸੀ। ਵਿਰਾਟ ਕੋਹਲੀ ਦਾ ਘਰ 35ਵੇਂ ਫਲੋਰ 'ਤੇ ਹੈ। ਉੱਥੇ ਹੀ ਯੁਵਰਾਜ ਨੇ 29ਵੇਂ ਫਲੋਰ 'ਤੇ ਘਰ ਖਰੀਦਿਆ ਹੈ ਅਤੇ ਇਕ ਰਿਪੋਰਟ ਮੁਤਾਬਕ ਉਸ ਦਾ ਘਰ 16 ਹਜ਼ਾਰ ਸਕੁਏਅਰ ਫੁੱਟ ਵਿਚ ਬਣਿਆ ਹੈ। ਯੁਵਰਾਜ ਸਿੰਘ ਦਾ ਘਰ ਵਿਰਾਟ ਕੋਹਲੀ ਤੋਂ ਲੱਗਭਗ ਦੁਗਣਾ ਮਹਿੰਗਾ ਹੈ। ਰਿਪੋਰਟ ਮੁਤਾਬਕ ਯੁਵੀ ਨੇ ਇਸ ਘਰ ਨੂੰ 64 ਕਰੋੜ ਵਿਚ ਖਰੀਦਿਆ ਹੈ। ਯੁਵਰਾਜ ਨੇ ਅਪਾਰਟਮੈਂਟ ਦੇ ਪ੍ਰਤੀ ਸਕੁਏਅਰ ਫੁੱਟ ਦੇ ਲਈ 40 ਹਜ਼ਾਰ ਰੁਪਏ ਦਿੱਤੇ ਹਨ। ਉੱਥੇ ਹੀ ਵਿਰਾਟ ਕੋਹੀਲ ਨੇ 34 ਕਰੋੜ ਰੁਪਏ ਵਿਚ ਘਰ ਖਰੀਦਿਆ ਸੀ।

ਇਸ ਤੋਂ ਇਲਾਵਾ ਟੀਮ ਇੰਡੀਆ ਦੇ ਉਪ ਕਪਤਾਨ ਰੋਹਿਤ ਸ਼ਰਮਾ ਵੀ ਮੁੰਬਈ ਦੇ ਵਰਲੀ ਇਲਾਕੇ ਵਿਚ ਹੀ ਰਹਿੰਦੇ ਹਨ। ਰੋਹਿਤ ਸ਼ਰਮਾ ਨੇ ਸਾਲ 2017 ਵਿਚ ਘਰ ਖਰੀਦਿਆ ਸੀ। ਉਸ ਦਾ ਫਲੈਟ 6 ਹਜ਼ਾਰ ਸਕੁਏਅਰ ਫੁੱਟ ਵਿਚ ਬਣਿਆ ਹੈ, ਜਿੱਥੇ ਅਰਬ ਸਾਗਰ ਦਾ 270 ਡਿੱਗਰੀ ਨਜ਼ਾਰਾ ਦਿਸਦਾ ਹੈ। ਮੌਜੂਦਾ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਭ ਤੋਂ ਮਹਿੰਗੇ ਘਰਾਂ ਵਿਚ ਰਹਿੰਦੇ ਸੀ ਪਰ ਹੁਣ ਯੁਵਰਾਜ ਇਨ੍ਹਾਂ ਦੋਵਾਂ ਤੋਂ ਕਾਫੀ ਅੱਗੇ ਨਿਕਲ ਗਏ ਹਨ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਤਕ ਯੁਵਰਾਜ ਸਿੰਘ ਆਪਣੀ ਪਤਨੀ ਹੇਜ਼ਲ ਕੀਚ ਦੇ ਨਾਲ ਵਰਲੀ ਦੇ ਆਪਣੇ ਆਲੀਸ਼ਾਨ ਅਪਾਰਟਮੈਂਟ ਵਿਚ ਸ਼ਿਫਟ ਹੋ ਜਾਣਗੇ।
ਪਤੀ ਸ਼ੋਏਬ ਮਲਿਕ ਤੋਂ ਦੂਰੀ 'ਤੇ ਬੋਲੀ ਸਾਨੀਆ, ਪਤਾ ਨਹੀਂ ਬੇਟਾ ਕਦੋਂ ਪਿਤਾ ਨੂੰ ਦੇਖ ਸਕੇਗਾ
NEXT STORY