ਬਿਜ਼ਨੈੱਸ ਡੈਸਕ - ਈਰਾਨ-ਇਜ਼ਰਾਈਲ ਜੰਗ ਦਾ ਅਸਰ ਹੁਣ ਸਿੱਧਾ ਆਮ ਲੋਕਾਂ ਦੀ ਰਸੋਈ ਅਤੇ ਰਹਿਣ-ਸਹਿਣ ’ਚ ਵਿਖਾਈ ਦੇਣ ਲੱਗਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਲਾਜ ਵੀ ਇਸ ਤੋਂ ਅਣਛੂਹਿਆ ਨਹੀਂ ਰਹੇਗਾ। ਪੈਟਰੋਲੀਅਮ ਪਦਾਰਥਾਂ ਦੀ ਕਮੀ ਕਾਰਨ ਪਲਾਸਟਿਕ, ਪੈਕੇਜਿੰਗ, ਪੀ. ਵੀ. ਸੀ. ਅਤੇ ਰੇਜ਼ਿਨ ਵਰਗੇ ਕੱਚੇ ਮਾਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਆਇਆ ਹੈ, ਜਿਸ ਨਾਲ ਰੋਜ਼ਾਨਾ ਦੇ ਸਾਮਾਨ ਤੋਂ ਲੈ ਕੇ ਦਵਾਈਆਂ ਤੱਕ ਸਭ ਕੁਝ ਮਹਿੰਗਾ ਹੋਣ ਲੱਗਾ ਹੈ।
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਖੁਰਾਕੀ ਪਦਾਰਥਾਂ ’ਤੇ ਸਿੱਧਾ ਅਸਰ
ਪਲਾਸਟਿਕ ਪੈਕੇਜਿੰਗ ਮਹਿੰਗੀ ਹੋਣ ਦਾ ਸਿੱਧਾ ਅਸਰ ਖੁਰਾਕੀ ਪਦਾਰਥਾਂ ’ਤੇ ਪਿਆ ਹੈ। ਕਰਿਆਨਾ ਬਾਜ਼ਾਰ ’ਚ ਰਿਫਾਈਂਡ ਤੇਲ ਅਤੇ ਸਰ੍ਹੋਂ ਦੇ ਤੇਲ ਦੇ ਭਾਅ 10 ਤੋਂ 15 ਰੁਪਏ ਪ੍ਰਤੀ ਕਿਲੋ ਤੱਕ ਵਧ ਗਏ ਹਨ। ਜਿੱਥੇ ਕੁਝ ਦਿਨ ਪਹਿਲਾਂ ਰਿਫਾਈਂਡ ਤੇਲ 130 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ, ਉੱਥੇ ਹੀ ਹੁਣ ਇਸ ਦੀ ਕੀਮਤ 140 ਰੁਪਏ ਤੱਕ ਪਹੁੰਚ ਗਈ ਹੈ। ਸਰ੍ਹੋਂ ਦਾ ਤੇਲ ਵੀ 165 ਰੁਪਏ ਤੋਂ ਵਧ ਕੇ ਲੱਗਭਗ 180 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਪੈਕੇਜਿੰਗ ਵਾਲੀ ਖੰਡ ’ਚ ਵੀ 5 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਦਵਾਈਆਂ ’ਤੇ ਵੀ ਵਧੇਗਾ ਬੋਝ
ਦੂਜੇ ਪਾਸੇ, ਦਵਾਈਆਂ ਦੇ ਮੋਰਚੇ ’ਤੇ ਵੀ ਚਿੰਤਾ ਵਧਣ ਲੱਗੀ ਹੈ। ਦਵਾਈਆਂ ’ਚ ਵਰਤੇ ਜਾਣ ਵਾਲੇ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟਸ (ਏ. ਪੀ. ਆਈ.) ਦੀਆਂ ਕੀਮਤਾਂ ਵਧਣ ਨਾਲ 100 ਤੋਂ ਜ਼ਿਆਦਾ ਦਵਾਈਆਂ ਮਹਿੰਗੀਆਂ ਹੋ ਸਕਦੀਆਂ ਹਨ। ਥੋਕ ਕਾਰੋਬਾਰੀਆਂ ਅਨੁਸਾਰ, ਫਿਲਹਾਲ ਪੁਰਾਣੇ ਸਟਾਕ ਕਾਰਨ ਕੀਮਤਾਂ ’ਚ ਤੁਰੰਤ ਅਸਰ ਨਹੀਂ ਦਿਸੇਗਾ ਪਰ ਕੰਪਨੀਆਂ ਅਗਲੀ ਬਿਲਿੰਗ ਵਧੀਆਂ ਹੋਈਆਂ ਦਰਾਂ ’ਤੇ ਕਰਨਗੀਆਂ। ਏ. ਪੀ. ਆਈ. ਦਵਾਈ ਦਾ ਉਹ ਮੁੱਖ ਹਿੱਸਾ ਹੁੰਦਾ ਹੈ, ਜੋ ਸਰੀਰ ’ਤੇ ਇਲਾਜ ਲਈ ਅਸਰ ਪਾਉਂਦਾ ਹੈ, ਜਿਵੇਂ ਪੈਰਾਸਿਟਾਮੋਲ ਟੈਬਲੇਟ ’ਚ ਬੁਖਾਰ ਘੱਟ ਕਰਨ ਵਾਲਾ ਤੱਤ ਹੁੰਦਾ ਹੈ।
ਇਹ ਵੀ ਪੜ੍ਹੋ : LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਜੁੱਤੀਆਂ-ਚੱਪਲਾਂ ਦੀਆਂ ਕੀਮਤਾਂ ’ਚ ਤੇਜ਼ ਉਛਾਲ
ਫੁੱਟਵੀਅਰ ਉਦਯੋਗ ਵੀ ਇਸ ਤੋਂ ਅਣਛੂਹਿਆ ਨਹੀਂ ਰਿਹਾ ਹੈ। ਰੇਜ਼ਿਨ ਅਤੇ ਪੀ. ਵੀ. ਸੀ. ਮਹਿੰਗੇ ਹੋਣ ਨਾਲ ਜੁੱਤੀਆਂ-ਚੱਪਲਾਂ ਦੀ ਲਾਗਤ ’ਚ 30 ਫੀਸਦੀ ਤੱਕ ਵਾਧਾ ਹੋਇਆ ਹੈ। ਥੋਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਜੁੱਤੀਆਂ-ਚੱਪਲਾਂ ਦੀਆਂ ਕੀਮਤਾਂ ਪਹਿਲਾਂ ਹੀ 30 ਤੋਂ 35 ਫੀਸਦੀ ਤੱਕ ਵਧ ਚੁੱਕੀਆਂ ਹਨ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਸੁੱਕੇ ਮੇਵਿਆਂ ਨੇ ਪਹਿਲਾਂ ਹੀ ਵਧਾਇਆ ਬਜਟ
ਇਸ ਤੋਂ ਪਹਿਲਾਂ ਈਰਾਨ ਅਤੇ ਅਫ਼ਗਾਨਿਸਤਾਨ ਤੋਂ ਸਪਲਾਈ ਪ੍ਰਭਾਵਿਤ ਹੋਣ ਕਾਰਨ ਸੁੱਕੇ ਮੇਵਿਆਂ, ਜਿਵੇਂ ਬਾਦਾਮ, ਪਿਸਤਾ, ਸੌਗੀ, ਅੰਜੀਰ ਆਦਿ ਦੀਆਂ ਕੀਮਤਾਂ ’ਚ ਵੀ 20 ਫੀਸਦੀ ਤੱਕ ਉਛਾਲ ਆ ਚੁੱਕਾ ਹੈ, ਜਿਸ ਨਾਲ ਰਸੋਈ ਦਾ ਬਜਟ ਹੋਰ ਵਿਗੜ ਗਿਆ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਦਾਲ, ਚੌਲ ਅਤੇ ਆਟੇ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਆਮ ਆਦਮੀ ਦੀ ਜੇਬ ’ਤੇ ਵਧਦਾ ਦਬਾਅ
ਘਰ ਸਜਾਉਣ ਦੇ ਸ਼ੌਕੀਨਾਂ ਲਈ ਵੀ ਇਹ ਝਟਕਾ ਘੱਟ ਨਹੀਂ ਹੈ। ਸਜਾਵਟੀ ਲਾਈਟਾਂ ਅਤੇ ਹੋਰ ਉਤਪਾਦਾਂ ’ਚ ਵਰਤਿਆ ਜਾਣ ਵਾਲਾ ਪੀ. ਵੀ. ਸੀ. ਮਹਿੰਗਾ ਹੋਣ ਨਾਲ ਇਨ੍ਹਾਂ ਦੀਆਂ ਕੀਮਤਾਂ ’ਚ ਲੱਗਭਗ 20 ਫੀਸਦੀ ਤੱਕ ਵਾਧਾ ਹੋ ਗਿਆ ਹੈ। ਕੁੱਲ ਮਿਲਾ ਕੇ, ਅੰਤਰਰਾਸ਼ਟਰੀ ਤਣਾਅ ਦਾ ਅਸਰ ਹੁਣ ਸਿੱਧਾ ਆਮ ਆਦਮੀ ਦੀ ਜੇਬ ’ਤੇ ਪੈ ਰਿਹਾ ਹੈ। ਥਾਲੀ ਤੋਂ ਲੈ ਕੇ ਦਵਾਈ ਅਤੇ ਪਹਿਰਾਵੇ ਤੱਕ ਹਰ ਖੇਤਰ ’ਚ ਮਹਿੰਗਾਈ ਦੀ ਨਵੀਂ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
HDFC ਤੇ PNB ਗਾਹਕਾਂ ਨੂੰ ਲੱਗਣ ਵਾਲਾ ਹੈ ਝਟਕਾ, ਬਦਲ ਜਾਣਗੇ ਇਹ ਨਿਯਮ
NEXT STORY