ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਭਵਿੱਖ 'ਚ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਸਮਾਰਟ ਬ੍ਰੇਨ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਨੇ ਖੁਦ ਨੂੰ ਟੀਮ ਇੰਡੀਆ ਲਈ ਮੈਚ ਜੇਤੂਆਂ 'ਚੋਂ ਇਕ ਰੂਪ 'ਚ ਸਥਾਪਿਤ ਕਰ ਲਿਆ ਹੈ। ਉਹ ਇੰਨੀ ਘੱਟ ਉਮਰ 'ਚ ਜਿਸ ਤਰ੍ਹਾਂ ਚੀਜ਼ਾਂ ਨੂੰ ਕਰ ਰਹੇ ਹਨ। ਉਸ ਨਾਲ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੀ ਕਾਫੀ ਸ਼ਲਾਘਾ ਹੋਈ ਹੈ। ਹਾਲਾਂਕਿ ਪੰਤ ਲਈ ਸਭ ਕੁਝ ਆਸਾਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਟੀਮ 'ਚੋਂ ਡਰਾਪ ਕਰ ਦਿੱਤਾ ਗਿਆ ਸੀ ਪਰ ਮੌਕਾ ਮਿਲਣ 'ਤੇ ਉਨ੍ਹਾਂ ਨੇ ਜੋ ਖੇਡ ਦਿਖਾਈ ਉਸ ਨਾਲ ਹਰ ਕੋਈ ਹੈਰਾਨ ਸੀ।
ਵਰਲਡ ਕੱਪ 2019 ਤੋਂ ਲੈ ਕੇ ਆਈ. ਪੀ. ਐਲ. 2020 ਤਕ ਉਨ੍ਹਾਂ ਦਾ ਪ੍ਰਦਰਸ਼ਨ ਖਰਾਬ ਸੀ। ਅਜਿਹੇ 'ਚ ਉਨ੍ਹਾਂ ਨੂੰ ਆਸਟ੍ਰੇਲੀਆ ਦੌਰੇ 'ਤੇ ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਹਰ ਕੀਤਾ ਗਿਆ ਪਰ ਟੈਸਟ ਕ੍ਰਿਕਟ 'ਚ ਉਨ੍ਹਾਂ ਨੂੰ ਮੌਕਾ ਮਿਲਿਆ। ਇੱਥੋਂ ਤਕ ਕਿ ਪਹਿਲਾ ਮੈਚ ਵੀ ਉਹ ਨਹੀਂ ਖੇਡ ਸਕੇ ਸੀ ਪਰ ਅਗਲੇ ਮੈਚਾਂ 'ਚ ਬੱਲੇ ਤੋਂ ਭਾਰਤ ਨੂੰ ਜਿੱਤ ਦਿਵਾ ਕੇ ਉਨ੍ਹਾਂ ਨੇ ਖੁਦ ਨੂੰ ਸਾਬਤ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਯੁਵਰਾਜ ਸਿੰਘ ਨੂੰ ਲੱਗਦਾ ਹੈ ਕਿ ਪੰਤ ਆਪਣੇ ਤਰੀਕੇ ਨਾਲ ਪਰਿਪੱਕ ਹੋ ਗਿਆ ਹੈ ਤੇ ਉਹ ਭਵਿੱਖ 'ਚ ਭਾਰਤ ਦਾ ਕਪਤਾਨ ਬਣਨ ਲਈ ਇਕ ਬਦਲ ਦੀ ਤਰ੍ਹਾ ਦਿਖਦਾ ਹੈ। ਭਾਰਤ ਦੀਆਂ ਦੋ ਵਿਸ਼ਵ ਕੱਪ ਜਿੱਤ 2007 'ਚ ਟੀ20 ਵਰਲਡ ਕੱਪ ਤੇ 2011 'ਚ ਵਨਡੇ ਵਰਲਡ ਕੱਪ 'ਚ ਇਕ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਪੰਤ ਦੀ ਤੁਲਨਾ ਮਹਾਨ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨਾਲ ਕੀਤੀ ਹੈ।
ਭਾਰਤ-ਸ਼੍ਰੀਲੰਕਾ ਸੀਰੀਜ਼ ’ਤੇ ਕੋਰੋਨਾ ਦਾ ਸਾਇਆ, ਸ਼੍ਰੀਲੰਕਾ ਦੇ ਬੱਲੇਬਾਜ਼ੀ ਕੋਚ ਹੋਏ ਇਨਫ਼ੈਕਟਿਡ
NEXT STORY