ਨਵੀਂ ਦਿੱਲੀ— ਪਿਛਲੇ 15 ਸਾਲਾਂ 'ਚ ਭਾਰਤੀ ਟੀਮ ਨੇ ਇਕ ਟੀ-20 ਅਤੇ ਇਕ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ ਹੈ ਅਤੇ ਦੋਹਾਂ 'ਚ ਖੱਬੇ ਹੱਥ ਦੇ ਤੂਫਾਨੀ ਬੱਲੇਬਾਜ਼ ਯੁਵਰਾਜ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 2007 'ਚ ਦੱਖਣੀ ਅਫਰੀਕਾ 'ਚ ਹੋਏ ਵਿਸ਼ਵ ਕੱਪ ਦੇ ਦੌਰਾਨ ਯੁਵਰਾਜ ਸਿੰਘ ਨੇ ਆਪਣੇ ਬੱਲੇ ਤੋਂ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 6 ਮੈਚਾਂ 'ਚ 148 ਦੌੜਾਂ ਬਣਾਈਆਂ, ਇਸ 'ਚ ਦੋ ਅਰਧ ਸੈਂਕੜੇ ਵੀ ਸ਼ਾਮਲ ਸਨ। ਇੰਗਲੈਂਡ ਖਿਲਾਫ 12 ਗੇਂਦਾਂ 'ਚ ਫਿਫਟੀ ਤੋਂ ਇਲਾਵਾ ਉਨ੍ਹਾਂ ਨੇ ਲਗਾਤਾਰ 6 ਗੇਂਦਾਂ 'ਤੇ 6 ਛੱਕੇ ਜੜੇ ਸਨ। 2011 ਵਿਸ਼ਵ ਕੱਪ 'ਚ ਉਨ੍ਹਾਂ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ। ਕੈਂਸਰ ਜਿਹੀ ਜਾਨਲੇਵਾ ਬੀਮਾਰੀ ਦੇ ਬਾਅਦ ਵੀ ਉਹ ਖੇਡਦੇ ਰਹੇ ਅਤੇ ਕੱਪ ਜਿੱਤਣ ਦੇ ਬਾਅਦ ਇਲਾਜ ਦੇ ਲਈ ਗਏ।

ਭਾਰਤ 'ਚ ਖੇਡੇ ਗਏ 2011 ਵਿਸ਼ਵ ਕੱਪ 'ਚ ਉਨ੍ਹਾਂ ਨੇ 9 ਮੈਚਾਂ 'ਚ 362 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹ੍ਹਾਂ ਨੇ ਚਾਰ ਅਰਧ ਸੈਂਕੜੇ ਅਤੇ ਇਕ ਸੈਂਕੜਾ ਵੀ ਲਗਾਇਆ। ਗੇਂਦਬਾਜ਼ੀ 'ਚ ਉਨ੍ਹਾਂ 15 ਵਿਕਟ ਝਟਕੇ ਅਤੇ ਮੈਨ ਆਫ ਦਿ ਟੂਰਨਾਮੈਂਟ ਚੁਣੇ ਗਏ। ਇਹ ਧਾਕੜ ਕ੍ਰਿਕਟਰ ਅੱਜ ਭਾਰਤੀ ਟੀਮ ਤੋਂ ਬਾਹਰ ਚਲ ਰਿਹਾ ਹੈ। 2019 ਵਿਸ਼ਵ ਕੱਪ ਦੇ ਲਈ ਸਾਰੇ ਕ੍ਰਿਕਟ ਬੋਰਡ ਆਈ.ਸੀ.ਸੀ. ਨੂੰ 30 ਸੰਭਾਵੀ ਮੈਂਬਰਾਂ ਦੀ ਸੂਚੀ ਦਿੰਦੇ ਹਨ ਪਰ ਇਸ 'ਚ ਯੁਵਰਾਜ ਸਿੰਘ ਦਾ ਨਾਂ ਆਉਣਾ ਮੁਸ਼ਕਲ ਲਗ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਦੇਵਧਰ ਟਰਾਫੀ 'ਚ ਭਾਰਤ ਦੀ ਏ, ਬੀ ਅਤੇ ਸੀ ਟੀਮਾਂ ਖੇਡ ਰਹੀਆਂ ਹਨ ਅਤੇ ਬੀ.ਸੀ.ਸੀ.ਆਈ. ਨੇ ਇਸ ਦੇ ਲਈ ਤਿੰਨ ਟੀਮਾਂ 'ਚ 45 ਖਿਡਾਰੀਆਂ ਦੀ ਚੋਣ ਕੀਤੀ ਹੈ। ਇਨ੍ਹਾਂ ਤਿੰਨਾਂ ਟੀਮਾਂ 'ਚ ਯੁਵਰਾਜ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਸੁਰੇਸ਼ ਰੈਨਾ ਅਤੇ ਆਰ ਅਸ਼ਵਿਨ ਵੀ ਦੇਵਧਰ ਟਰਾਫੀ 'ਚ ਖੇਡਣਗੇ ਪਰ ਵਿਜੇ ਹਜ਼ਾਰੇ ਟਰਾਫੀ 'ਚ 264 ਦੌੜਾਂ ਬਣਾਉਣ ਵਾਲੇ ਯੁਵਰਾਜ ਨੂੰ ਸ਼ਾਮਲ ਨਾ ਕਰਨਾ ਉਨ੍ਹਾਂ ਨੂੰ 2019 ਵਿਸ਼ਵ ਕੱਪ 'ਚ ਨਹੀਂ ਚੁਣੇ ਜਾਣ ਵੱਲ ਇਸ਼ਾਰਾ ਕਰਦਾ ਹੈ।

ਸਾਫ ਸ਼ਬਦਾਂ 'ਚ ਕਹੀਏ ਤਾਂ ਘਰੇਲੂ ਵਨ-ਡੇ ਟੂਰਨਾਮੈਂਟ 'ਚ ਨਹੀਂ ਖੇਡਣ ਦੇ ਬਾਅਦ ਯੁਵਰਾਜ ਦੀ ਸਿੱਧੇ ਵਿਸ਼ਵ ਕੱਪ ਦੇ ਲਈ ਭਾਰਤੀ ਟੀਮ 'ਚ ਚੋਣ ਕਾਫੀ ਮੁਸ਼ਕਲ ਨਜ਼ਰ ਆ ਰਹੀ ਹੈ। ਫਾਰਮ ਨਾਲ ਫਿੱਟਨੈੱਸ ਟੈਸਟ ਵੀ ਜ਼ਰੂਰੀ ਹੈ। ਦੇਵਧਰ ਟਰਾਫੀ 'ਚ ਭਾਰਤ ਦੇ ਕਈ ਅਜਿਹੇ ਕ੍ਰਿਕਟਰ ਸ਼ਾਮਲ ਹਨ ਜਿਨ੍ਹਾਂ ਦਾ ਨਾਂ ਤੁਸੀਂ ਪਹਿਲੀ ਵਾਰ ਸੁਣਿਆ ਹੈ ਪਰ ਯੁਵਰਾਜ ਸਿੰਘ ਨੂੰ ਸ਼ਾਮਲ ਨਾ ਕਰਨ 'ਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ 2019 ਦੀ ਟੀਮ ਤੋਂ ਲਗਭਗ ਬਾਹਰ ਕਰ ਦਿੱਤਾ ਗਿਆ ਹੈ।

ਹਾਲਾਂਕਿ ਇਕ ਇੰਟਰਵਿਊ 'ਚ ਯੁਵਰਾਜ ਨੇ ਕਿਹਾ ਸੀ ਕਿ ਮੈਂ 2019 ਤਕ ਕ੍ਰਿਕਟ ਖੇਡਾਂਗਾ ਅਤੇ ਬਾਕੀ ਚੀਜ਼ਾਂ ਚੋਣਕਰਤਾਵਾਂ ਦੇ ਹੱਥਾਂ 'ਚ ਹੋਣਗੀਆਂ। ਇਸ ਨਾਲ ਸਾਫ ਤੌਰ 'ਤੇ ਇਹ ਅਰਥ ਲਗਾਇਆ ਜਾਣਾ ਚਾਹੀਦਾ ਹੈ ਕਿ ਕਿ ਯੁਵੀ ਵੀ ਵਿਸ਼ਵ ਕੱਪ 'ਚ ਖੇਡਣ ਦੀ ਇੱਛਾ ਰਖਦੇ ਹਨ। ਉਨ੍ਹਾਂ ਇਹ ਵੀ ਕਿਹਾ ਮੇਰੀ ਜ਼ਰੂਰਤ ਹੋਵੇਗੀ ਉਦੋਂ ਮੈਂ ਘਰੇਲੂ ਕ੍ਰਿਕਟ ਖੇਡਾਂਗਾ ਪਰ ਉਨ੍ਹਾਂ ਨੂੰ ਦੇਵਧਰ ਟਰਾਫੀ ਦੀ ਟੀਮ 'ਚ ਸ਼ਾਮਲ ਨਹੀਂ ਕਰਨਾ ਕੁਝ ਹੋਰ ਦਰਸਾਉਂਦਾ ਹੈ।
ਇਕ ਹੋਰ ਡਬਲ ਸੇਂਚੁਰੀ ਦਾ ਰਿਕਾਰਡ ਤੋੜਨ ਵਾਲੇ ਹਨ ਰੋਹਿਤ ਸ਼ਰਮਾ
NEXT STORY