ਨਵੀਂ ਦਿੱਲੀ— ਵਨ ਡੇ ਕ੍ਰਿਕਟ 'ਚ ਤਿੰਨ ਡਬਲ ਸੈਂਚੁਰੀਆਂ ਲਗਾਉਣ ਵਾਲੇ ਰੋਹਿਤ ਸ਼ਰਮਾ ਦਾ ਆਪਣਾ ਹੀ ਇਕ ਅਲੱਗ ਮੁਕਾਮ ਹੈ, ਉਨ੍ਹਾਂ ਦੇ ਇਲਾਵਾ ਕਈ ਹੋਰ ਬੱਲੇਬਾਜ਼ ਇਹ ਕਾਰਨਾਮਾ ਦੋ ਬਾਰ ਵੀ ਨਹੀਂ ਕਰ ਸਕਿਆ ਅਤੇ ਹੁਣ ਰੋਹਿਤ ਸ਼ਰਮਾ ਇਕ ਹੋਰ ਡਬਲ ਸੈਂਚੁਰੀ ਦੇ ਕਰੀਬ ਜੋ ਬਹੁਤ ਖਾਸ ਹੈ, ਗੁਵਾਹਾਟੀ 'ਚ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਬੁੱਧਵਾਰ ਨੂੰ ਵਿਸ਼ਾਖਾਪਟਨਮ 'ਚ ਵੈਸਟਇੰਡੀਜ਼ ਨਾਲ ਭਿੜੇਗੀ। ਇਸ ਮੁਕਾਬਲੇ 'ਚ ਟੀਮ ਇੰਡੀਆ ਦੇ ਉਪਕਪਤਾਨ ਰੋਹਿਤ ਸ਼ਰਮਾ ਕੋਲ ਸਪੇਸ਼ਲ ਡਬਲ ਸੈਂਚੁਰੀ ਲਗਾਉਣ ਦਾ ਮੌਕਾ ਹੋਵੇਗਾ।
ਦਰਅਸਲ ਗੁਵਾਹਾਟੀ 'ਚ ਅਜੇਤੂ 152 ਦੌੜਾਂ ਦੀ ਪਾਰੀ ਖੇਡਣ ਵਾਲੇ ਰੋਹਿਤ ਵਨ ਡੇ 'ਚ 200 ਛੱਕੇ ਲਗਾਉਣ ਤੋਂ ਸਿਰਫ 6 ਛੱਕੇ ਦੂਰ ਹੈ, ਅਤੇ ਦੂਜੇ ਵਨ ਡੇ 'ਚ ਉਨ੍ਹਾਂ ਲਈ 6 ਛੱਕੇ ਲਗਾਉਣਾ ਕੋਈ ਵੱਡੀ ਗੱਲ ਨਹੀਂ। ਰੋਹਿਤ ਜੇਕਰ ਦੂਜੇ ਵਨ ਡੇ 'ਚ 6 ਛੱਕੇ ਲਗਾ ਦਿੰਦੇ ਹਨ, ਤਾਂ ਅਜਿਹਾ ਨਹੀਂ ਹੈ ਕਿ ਉਹ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਬੱਲੇਬਾਜ਼ ਹੋਣ ਪਰ ਉਹ ਸਭ ਤੋਂ ਤੇਜ਼ੀ ਨਾਲ 200 ਛੱਕੇ ਲਗਾਉਣ ਵਾਲੇ ਖਿਡਾਰੀ ਬਣ ਜਾਣਗੇ ਅਤੇ ਅਜਿਹਾ ਕਰਕੇ ਉਹ ਸ਼ਾਹਿਦ ਆਫਰੀਦੀ ਦਾ ਰਿਕਾਰਡ ਤੋੜ ਦੇਣਗੇ।
ਰੋਹਿਤ ਨੇ 183 ਪਾਰੀਆਂ 'ਚ 194 ਛੱਕੇ ਲਗਾਏ ਹਨ, ਜਦਕਿ ਸ਼ਾਹਿਦ ਅਫਰੀਦੀ ਨੇ 200 ਛੱਕੇ ਲਗਾਉਣ ਲਈ 205 ਪਾਰੀਆਂ ਖੇਡੀਆਂ ਸੀ, ਉਥੇ ਏ.ਬੀ.ਡੀਵਿਲੀਅਰਸ ਨੇ ਵੀ 214 ਪਾਰੀਆਂ 'ਚ ਆਪਣੇ 200 ਛੱਕੇ ਪੂਰੇ ਕੀਤੇ ਸੀ। ਵੈਸੇ ਰੋਹਿਤ ਸ਼ਰਮਾ ਬਹੁਤ ਹੀ ਤੇਜ਼ ਰਫਤਾਰ ਨਾਲ ਆਪਣੇ ਛੱਕਿਆਂ ਦੀ ਗਿਣਤੀ ਵਧਾ ਰਹੇ ਹਨ ਰੋਹਿਤ 303 ਇੰਟਰਨੈਸ਼ਨਲ ਪਾਰੀਆਂ 'ਚ ਹੁਣ ਤੱਕ 312 ਛੱਕੇ ਲਗਾ ਚੁੱਕੇ ਹਨ, ਇੰਨੀਆ ਹੀ ਪਾਰੀਆਂ ਤੋਂ ਬਾਅਦ ਅਫਰੀਦੀ ਨੇ 305 ਛੱਕੇ ਲਗਾਏ ਸਨ। ਗੁਵਾਹਾਟੀ ਵਨ ਡੇ ਦੌਰਾਨ ਰੋਹਿਤ ਸ਼ਰਮਾ ਨੇ ਆਪਣੀ ਸੈਂਕੜਾ ਪਾਰੀ ਦੌਰਾਨ ਸਚਿਨ ਦੇ 167 ਛੱਕਿਆਂ ਦਾ ਰਿਕਾਰਡ ਤੋੜ ਦਿੱਤਾ ਸੀ, ਰੋਹਿਤ ਸ਼ਰਮਾ ਹੁਣ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਨ ਡੇ ਛੱਕੇ ਲਗਾਉਣ ਵਾਲੇ ਓਪਨਰ ਹਨ।
ਮੇਸੀ 'ਤੇ 20 ਵਾਰ ਟਾਇਲਟ ਜਾਣ ਦੇ ਬਿਆਨ ਤੋਂ ਪਿੱਛੇ ਹਟੇ ਮਾਰਾਡੋਨਾ
NEXT STORY