ਸਪੋਰਟਸ ਡੈਸਕ— ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਵਨ-ਡੇ ਮੈਚ 30 ਅਕਤੂਬਰ 2000 ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟਇੰਡੀਜ਼ ਦੇ ਖਿਲਾਫ ਖੇਡਿਆ ਸੀ। ਆਓ ਤੁਹਾਨੂੰ ਦਸਦੇ ਹਾਂ ਯੁਵਰਾਜ ਸਿੰਘ ਦੇ ਅਜਿਹੇ ਦੋ ਰਿਕਾਰਡਸ ਜਿਨ੍ਹਾਂ ਨੂੰ ਤੋੜਨਾ ਸ਼ਾਇਦ ਹੀ ਸੰਭਵ ਹੋਵੇ :-
ਇਕ ਓਵਰ 'ਚ 6 ਛੱਕੇ
2007 ਦਾ ਟੀ 20 ਵਿਸ਼ਵ ਕੱਪ ਸ਼ਾਇਦ ਹੀ ਕੋਈ ਭੁੱਲ ਸਕੇ, ਜਿਸ 'ਚ ਯੁਵਰਾਜ ਸਿੰਘ ਦੇ ਬੱਲੇ ਤੋਂ ਚੌਕੇ—ਛੱਕਿਆਂ ਦੀ ਬਾਰਸ਼ ਹੋਈ ਸੀ। ਪਾਕਿਸਤਾਨ ਨਾਲ ਪਹਿਲਾ ਮੁਕਾਬਲਾ ਬਾਲਆਊਟ ਨਾਲ ਜਿੱਤਣ ਦੇ ਬਾਅਦ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਇਆ। ਐਂਡ੍ਰਿਊ ਫਲਿੰਟਆਫ ਦਾ ਯੁਵਰਾਜ ਨਾਲ ਵਿਵਾਦ ਹੋ ਗਿਆ। ਵਿਰਾਟ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਸਟੁਅਰਟ ਬ੍ਰਾਡ ਦੇ ਓਵਰ ਦੀਆਂ 6 ਗੇਂਦਾਂ 'ਤੇ 6 ਛੱਕੇ ਜੜ ਦਿੱਤੇ। ਯੁਵਰਾਜ ਦਾ ਇਹ ਰਿਕਾਰਡ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਹੈ ਅਤੇ ਭਵਿੱਖ 'ਚ ਵੀ ਇਸ ਰਿਕਾਰਡ ਦੇ ਟੁੱਟਣਾ ਨਾਮੁਮਕਿਨ ਲਗਦਾ ਹੈ।
ਸਭ ਤੋਂ ਤੇਜ਼ ਟੀ-20 ਹਾਫ ਸੈਂਚੁਰੀ
ਜਿਸ ਮੈਚ 'ਚ ਯੁਵਰਾਜ ਸਿੰਘ ਨੇ 6 ਛੱਕੇ ਲਗਾਏ ਸਨ, ਉਸੇ ਮੈਚ 'ਚ ਉਨ੍ਹਾਂ ਟੀ 20 ਦੀ ਸਭ ਤੋਂ ਤੇਜ਼ ਹਾਫ ਸੈਂਚੁਰੀ ਵੀ ਲਗਾਈ ਸੀ । ਇੰਗਲੈਂਡ ਖਿਲਾਫ ਯੁਵੀ ਨੇ 12 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਪਾਰੀ ਦੇ ਦੌਰਾਨ ਯੁਵਰਾਜ ਨੇ 3 ਚੌਕੇ ਅਤੇ 7 ਅਸਮਾਨ ਨੂੰ ਛੂਹੰਦੇ ਛੱਕੇ ਲਗਾ ਕੇ 58 ਦੌੜਾਂ ਦੀ ਕਦੀ ਨਾ ਭੁੱਲਣ ਵਾਲੀ ਪਾਰੀ ਖੇਡੀ। ਉਨ੍ਹਾਂ ਦੇ ਇਸ ਕੌਮਾਂਤਰੀ ਰਿਕਾਰਡ ਨੂੰ ਅਜੇ ਤੱਕ ਕੋਈ ਵੀ ਖਿਡਾਰੀ ਨਹੀਂ ਤੋੜ ਸਕਿਆ ਅਤੇ ਭਵਿੱਖ 'ਚ ਵੀ ਇਸ ਰਿਕਾਰਡ ਦਾ ਟੁੱਟਣਾ ਨਾਮੁਮਕਿਨ ਹੈ।
CWC 2019 : ਮੈਚ ਰੱਦ, ਦੱਖਣੀ ਅਫਰੀਕਾ-ਵਿੰਡੀਜ਼ ਨੂੰ ਇਕ-ਇਕ ਅੰਕ
NEXT STORY