ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨਸ 'ਚ 22 ਜਨਵਰੀ ਨੂੰ ਹੋਏ ਪਹਿਲੇ ਟੀ20 ਮੁਕਾਬਲੇ 'ਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਸਿੱਟੇ ਵਜੋਂ ਇੰਗਲੈਂਡ ਦੀ ਟੀਮ 132 ਦੌੜਾਂ 'ਤੇ ਆਊਟ ਹੋ ਗਈ। ਜੋਸ ਬਟਲਰ 68) ਹਾਈਏਸਟ ਸਕੋਰਰ ਰਹੇ।
ਇਹ ਵੀ ਪੜ੍ਹੋ : IND vs ENG: ਅਰਸ਼ਦੀਪ ਸਿੰਘ ਨੇ ਬਣਾਇਆ ਵੱਡਾ ਰਿਕਾਰਡ, ਭਾਰਤ ਦਾ ਸਭ ਤੋਂ ਸਫਲ T20 ਗੇਂਦਬਾਜ਼ ਬਣਿਆ
ਇਸ ਤੋਂ ਬਾਅਦ ਭਾਰਤੀ ਟੀਮ ਵਲੋਂ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੈਚ ਨੂੰ 7 ਵਿਕਟਾਂ ਨਾਲ 43 ਗੇਂਦਾਂ ਬਾਕੀ ਰਹਿੰਦੇ ਪਹਿਲਾਂ ਹੀ ਜਿੱਤ ਲਿਆ। ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੇ ਭਾਰਤ ਦੀ ਜਿੱਤ 'ਚ ਅਹਿਮ ਰੋਲ ਨਿਭਾਇਆ। ਦੋਵਾਂ ਨੇ ਪਹਿਲੇ ਵਿਕਟ ਲਈ 41 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ : ਕਮਾਲ ਹੋ ਗਈ! 5 Player ਜ਼ੀਰੋ 'ਤੇ OUT, INDIA ਨੇ 4.2 ਓਵਰਾਂ 'ਚ ਜਿੱਤਿਆ ਮੁਕਾਬਲਾ
ਸੰਜੂ ਨੇ 20 ਗੇਂਦਾਂ 'ਚ 26 ਦੌੜਾਂ ਜੋੜੀਆਂ ਜਦਕਿ ਅਭਿਸ਼ੇਕ ਨੇ ਇਸ ਮੈਚ 'ਚ 20 ਗੇਂਦਾਂ 'ਚ ਅਰਧ ਸੈਂਕੜਾ ਜੜਿਆ। ਇਸ ਤੋਂ ਬਾਅਦ ਅਭਿਸ਼ੇਕ ਨੇ 34 ਗੇਂਦਾਂ 'ਤੇ 79 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਦਿੱਤੀ। ਇਸ ਦੌਰਾਨ ਅਭਿਸ਼ੇਕ ਨੇ 8 ਛੱਕੇ ਤੇ 5 ਚੌਕੇ ਜੜੇ। ਉਸ ਦਾ ਸਟ੍ਰਾਈਕ ਰੇਟ ਵੀ 232.35 ਦਾ ਰਿਹਾ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਕੋਲਕਾਤਾ ਟੀ20 ਦੇ ਦੌਰਾਨ ਅਭਿਸ਼ੇਕ ਨੇ ਆਪਣੇ ਗੁਰੂ (ਮੇਂਟਰ) ਯੁਵਰਾਜ ਸਿੰਘ ਦਾ ਹੀ ਰਿਕਾਰਡ ਤੋੜ ਦਿੱਤਾ। ਯੁਵਰਾਜ ਨੇ 2007 ਟੀ20 ਵਰਲਡ ਕੱਪ 'ਚ ਡਰਬਨ 'ਚ ਹੋਏ ਮੁਕਾਬਲੇ 'ਚ ਸਟੁਅਰਡ ਬ੍ਰਾਡ ਦੇ ਓਵਰ 'ਚ 6 ਛੱਕੇ ਤੇ ਮੈਚ 'ਚ 7 ਛੱਕੇ ਲਾਏ। ਹੁਣ ਅਭਿਸ਼ੇਕ ਨੇ ਇੰਗਲੈਂਡ ਖਿਲਾਫ ਕਿਸੇ ਇਕ ਟੀ20 ਮੈਚ 'ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਅਭਿਸ਼ੇਕ ਇੰਗਲੈਂਡ ਖਿਲਾਫ ਟੀ20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ ਹਾਫ ਸੈਂਚੁਰੀ ਜੜਨ ਵਾਲੇ ਭਾਰਤੀ ਬੱਲੇਬਾਜ਼ਾਂ 'ਚ ਵੀ ਦੂਜੇ ਨੰਬਰ 'ਤੇ ਆ ਗਏ।
ਇਹ ਵੀ ਪੜ੍ਹੋ : ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ
ਯੁਵਰਾਜ ਸਿੰਘ ਨੇ 2007 'ਚ 12 ਗੇਂਦ 'ਤੇ ਫਿਫਟੀ ਜੜੀ ਸੀ। ਜਦਕਿ ਕੇਐੱਲ ਰਾਹੁਲ ਨੇ 2018 'ਚ 27 ਗੇਂਦ 'ਤੇ ਹਾਫ ਸੈਂਚੁਰੀ ਜੜੀ ਸੀ। ਜ਼ਿਕਰਯੋਗ ਹੈ ਕਿ ਅਭਿਸ਼ੇਕ ਯੁਵਰਾਜ ਨੂੰ ਆਪਣਾ ਮੇਂਟਰ ਮੰਨਦੇ ਹਨ। ਖ਼ੁਦ ਯੁਵਰਾਜ ਸਿੰਘ ਨੇ ਅਭਿਸ਼ੇਕ ਦੇ ਕ੍ਰਿਕਟ ਹੁਨਰ ਨੂੰ ਨਿਖਾਰਨ 'ਚ ਅਹਿਮ ਭੂਮਿਕਾ ਨਿਭਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੇਂਦਬਾਜ਼ਾਂ ਦੀ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਟਾਪ ’ਤੇ ਬਰਕਰਾਰ ਬੁਮਰਾਹ
NEXT STORY