ਸਪੋਰਟਸ ਡੈਸਕ- ਮਲੇਸ਼ੀਆ ਦੀ ਮੇਜ਼ਬਾਨੀ 'ਚ ਇਨ੍ਹਾਂ ਦਿਨਾਂ 'ਚ ਮਹਿਲਾ ਅੰਡਰ 19 ਟੀ20 ਵਰਲਡ ਕੱਪ 2025 ਖੇਡਿਆ ਜਾ ਰਿਹਾ ਹੈ। ਇਸ 'ਚ ਭਾਰਤੀ ਟੀਮ ਨੇ ਧੂਮ ਮਚਾਈ ਹੋਈ ਹੈ। ਐਤਵਾਰ ਨੂੰ ਭਾਰਤੀ ਟੀਮ ਤੇ ਵੈਸਟਇੰਡੀਜ਼ ਦਰਮਿਆਨ ਕੁਆਲਾਲੰਪੁਰ 'ਚ ਮੈਚ ਖੇਡਿਆ ਗਿਆ, ਜਿਸ ਨੂੰ ਟੀਮ ਇੰਡੀਆ ਨੇ 4.2 ਓਵਰਾਂ 'ਚ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ : ਅਨੁਸ਼ਕਾ ਦਾ ਸੀ ਵਿਰਾਟ ਦੇ ਦੋਸਤ ਨਾਲ ਅਫੇਅਰ! ਨਾਂ ਜਾਣ ਰਹਿ ਜਾਓਗੇ ਦੰਗ
ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਵੈਸਟਇੰਡੀਜ਼ ਨੂੰ 44 ਦੌੜਾਂ 'ਤੇ ਸਮੇਟ ਦਿੱਤਾ। ਵਿੰਡੀਜ਼ ਦੇ ਟੀਮ 13.2 ਓਵਰ ਹੀ ਖੇਡ ਸਕੀ। ਵੈਸਟਇੰਡੀਜ਼ ਦੇ 5 ਬੱਲੇਬਾਜ਼ ਖਾਤਾ ਵੀ ਨਾ ਖੋਲ ਸਕੇ ਜਦਕਿ 2 ਹੀ ਦਹਾਈ ਦਾ ਅੰਕੜਾ ਛੂਹ ਸਕੇ। ਕੇਨਿਕਾ ਕਾਸਰ ਨੇ ਸਭ ਤੋਂ ਜ਼ਿਆਦਾ 15 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਭਾਰਤੀ ਟੀਮ ਲਈ ਪਰੂਨਿਕਾ ਸਿਸੋਦੀਆ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਝਟਕਾਈਆਂ ਜਦਕਿ ਆਯੂਸ਼ੀ ਸ਼ੁਕਲਾ ਤੇ ਵੀਜੇ ਜੋਸ਼ੀਥਾ ਨੇ 2-2 ਸਫਲਤਾਵਾਂ ਹਾਸਲ ਕੀਤੀਆਂ। 45 ਦੌੜਾਂ ਦੇ ਟਾਰਗੇਟ ਦੇ ਜਵਾਬ 'ਚ ਭਾਰਤੀ ਟੀਮ ਨੇ 4.2 ਓਵਰ 'ਚ ਹੀ ਮੈਚ ਆਪਣੇ ਨਾਂ ਕਰ ਲਿਆ। ਇਸ ਦੌਰਾਨ ਟੀਮ ਨੇ ਸਿਰਫ ਇਕ ਵਿਕਟ ਗੁਆਇਆ।
ਇਹ ਵੀ ਪੜ੍ਹੋ :'ਯੋਗਰਾਜ ਸਿੰਘ ਹੈ ਕੌਣ...?' ਗੋਲ਼ੀ ਵਾਲੇ ਦਾਅਵੇ ਮਗਰੋਂ ਕਪਿਲ ਦੇਵ ਦਾ ਪਹਿਲਾ ਬਿਆਨ
ਭਾਰਤੀ ਟੀਮ ਦਾ ਅਗਲਾ ਗਰੁੱਪ ਮੈਚ ਹੁਣ ਮਲੇਸ਼ੀਆ ਨਾਲ ਹੋਵੇਗਾ। ਇਹ ਮੁਕਾਬਲਾ 21 ਜਨਵਰੀ ਨੂੰ ਹੋਵੇਗਾ। ਪਿਛਲੇ ਮੈਚ 'ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਡੇਜਾ ਦਿੱਲੀ ਵਿਰੁੱਧ ਰਣਜੀ ਮੈਚ ਵਿੱਚ ਸੌਰਾਸ਼ਟਰ ਲਈ ਖੇਡੇਗਾ
NEXT STORY