ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਕ੍ਰਿਕਟ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਕੀਮਤੀ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਯੁਵਰਾਜ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਦੀ ਪਤਨੀ ਹੇਜ਼ਲ ਕੀਚ ਉਸ ਦੀ ਨਕਲ ਕਰਦੀ ਦਿਸ ਰਹੀ ਹੈ। ਇਸ ਵੀਡੀਓ ਵਿਚ ਯੁਵਰਾਜ ਸਿੰਘ ਵਰਚੁਅਲ ਰਿਐਲਿਟੀ ਗੇਮਿੰਗ ਸੈਸ਼ਨ ਦਾ ਮਜ਼ਾ ਲੈ ਰਹੇ ਦਿਸ ਰਹੇ ਹਨ। ਇਸ ਦੇ ਤਹਿਤ ਯੁਵੀ ਦੇ ਚਿਹਰੇ 'ਤੇ ਗੇਮ ਬਾਕਸ ਲੱਗਾ ਸੀ। ਕਮਾਲ ਦੀ ਗੱਲ ਇਹ ਹੈ ਕਿ ਯੁਵਰਾਜ ਨੂੰ ਪਤਾ ਨਹੀਂ ਹੈ ਕਿ ਹੇਜਲ ਉਸ ਦੀ ਨਕਲ ਕਰ ਰਹੀ ਹੈ। ਯੁਵਰਾਜ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ ਕਿ ਮੈਂ ਤੈਨੂੰ (ਹੇਜ਼ਲ ਕੀਚ ਨੂੰ ਕਿਹਾ) ਆਪਣੀ ਗੇਮਿੰਗ ਗਨ ਨਾਲ ਗੋਲੀ ਮਾਰ ਦੇਵਾਂਗਾ ਜੇਕਰ ਅਗਲੀ ਵਾਰ ਰੁਕਾਵਟ ਪੈਦਾ ਕੀਤੀ।
ਦੇਖੋ ਵੀਡੀਓ
ਮਾਂ ਦੇ ਨਾਲ ਵੀ ਸੇਅਰ ਕੀਤੀ ਵੀਡੀਓ
ਯੁਵਰਾਜ ਸਿੰਘ ਨੇ ਅਜੇ ਕੁਝ ਹੀ ਦਿਨ ਪਹਿਲਾਂ ਆਪਣੀ ਮਾਂ ਸ਼ਬਨਮ ਸਿੰਘ ਦੇ ਜਨਦਿਨ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿਚ ਦਿਸ ਰਿਹਾ ਸੀ ਕਿ ਕਿਵੇਂ ਯੁਵਰਾਜ ਦੀ ਮਾਂ ਸ਼ਬਨਮ ਸਿੰਘ ਦੇ ਚਿਹਰੇ 'ਤੇ ਕੇਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮਾਂ-ਬੇਟੇ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ।
ਟੀ-20 ਲੀਗ 'ਚ ਵੀ ਛੱਕੇ ਲਾਉਣਗੇ ਯੁਵਰਾਜ
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਯੁਵਰਾਜ ਕੈਨੇਡਾ ਟੀ-20 ਲੀਗ ਵਿਚ ਕੇਡੇ ਸੀ। ਹੁਣ ਇਹ ਖਬਰ ਆ ਰਹੀ ਹੈ ਕਿ ਯੁਵੀ ਆਬੂਧਾਬੀ ਵਿਚ ਹੋਣ ਵਾਲੀ ਟੀ-10 ਲੀਗ ਵਿਚ ਵੀ ਖੇਡ ਸਕਦੇ ਹਨ। ਇਸ ਲੀਗ ਨਾਲ ਕ੍ਰਿਸ ਗੇਲ ਅਤੇ ਸ਼ੋਇਬ ਮਲਿਕ ਵਰਗੇ ਧਾਕੜ ਵੀ ਜੁੜੇ ਹੋਏ ਹਨ। ਉੱਥੇ ਹੀ ਯੁਵਰਾਜ ਆਪਣੀ ਟੀਮ ਮਰਾਠਾ ਅਰੇਬੀਅਨਸ ਦੇ ਆਇਕਨ ਖਿਡਾਰੀ ਹਨ।
ਵਿਆਹ ਤੋਂ ਬਾਅਦ ਬਾਲੀਵੁੱਡ ਤੋਂ ਦੂਰ ਰਹੀ ਹੇਜ਼ਲ ਕੀਚ
ਦੱਸ ਦਈਏ ਕਿ ਹੇਜ਼ਲ ਕੀਚ ਵਿਆਹ ਦੇ ਬਾਅਦ ਤੋਂ ਹੀ ਫਿਲਮਾਂ ਵਿਚ ਨਜ਼ਰ ਨਹੀਂ ਆਈ। ਹੇਜ਼ਲ ਨੇ ਬਿੱਲਾ ਅਤੇ ਬਾਲੀਵੁੱਡ ਦੀ ਮਸ਼ਹੂਰ ਫਿਲਮ ਬਾਡੀਗਾਰਡ ਵਿਚ ਕੰਮ ਕਰ ਚੁੱਕੀ ਹੈ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਉਹ ਜਲਦੀ ਹੀ ਆਮਿਰ ਖਾਨ ਦੇ ਪਲੇਅ 'ਯੂਰਿਪਿਡਸ ਮੀਡੀਆ' ਵਿਚ ਦਿਸ ਸਕਦੀ ਹੈ।
15 ਸਾਲਾ ਬੈਸੋਇਆ ਨੇ ਰਚਿਆ ਇਤਿਹਾਸ, 'ਪਰਫੈਕਟ 10' ਦਾ ਅੰਕੜਾ ਛੂਹ ਕੇ ਕੁੰਬਲੇ ਦੀ ਕੀਤੀ ਬਰਾਬਰੀ
NEXT STORY