ਸਪੋਰਟਸ ਡੈਸਕ— ਸਾਲ 2016 'ਚ ਕੌਮਾਂਤਰੀ ਕ੍ਰਿਕਟ 'ਚ ਕਦਮ ਰੱਖਣ ਦੇ ਬਾਅਦ ਤੋਂ ਯੁਜਵੇਂਦਰ ਚਾਹਲ ਨੇ ਟੀਮ ਇੰਡੀਆ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੇ ਸ਼ਾਨਦਾਰ ਖੇਡ ਦਾ ਹਰ ਕੋਈ ਮੁਰੀਦ ਹੈ। ਪਰ ਹੁਣ ਯੁਜਵੇਂਦਰ ਚਾਹਲ ਨੇ ਇਕ ਅਜਿਹਾ ਖੁਲਾਸਾ ਕੀਤਾ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਕਿਹਾ ਕਿ ''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅੱਜ ਵੀ ਜਦੋਂ ਮੈਦਾਨ 'ਤੇ ਉਤਰਦਾ ਹਾਂ ਤਾਂ ਮੈਂ ਬਹੁਤ ਜ਼ਿਆਦਾ ਨਰਵਸ ਅਤੇ ਡਰ ਮਹਿਸੂਸ ਕਰਦਾ ਹਾਂ।''

ਵਿਸ਼ਵ ਕੱਪ ਖੇਡਣ ਦੇ ਕਰੀਬ ਪਹੁੰਚ ਰਹੇ ਚਾਹਲ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅੱਜ ਵੀ ਜਦੋਂ ਮੈਦਾਨ 'ਤੇ ਉਤਰਦਾ ਹਾਂ ਤਾਂ ਨਰਵਸ ਮਹਿਸੂਸ ਕਰਦਾ ਹਾਂ ਪਰ ਇਕ ਵਾਰ ਜਦੋਂ ਮੈਚ ਸ਼ੁਰੂ ਹੋ ਜਾਂਦਾ ਹੈ ਤਾਂ ਮੈਂ ਥੋੜ੍ਹਾ ਸੈੱਟ ਹੋ ਜਾਂਦਾ ਹਾਂ ਤਾਂ ਭੀੜ ਧੁੰਧਲੀ ਹੋ ਜਾਂਦੀ ਹੈ। ਸ਼ਾਇਦ ਇਹੋ ਪ੍ਰਪੱਕਤਾ ਹੈ।'' ਚਾਹਲ ਨੇ ਅੱਗੇ ਕਿਹਾ, ''ਖੇਡ-ਖੇਡ ਦੇ ਪ੍ਰਪੱਕਤਾ ਆਈ ਹੈ। ਜਦੋਂ ਕਪਤਾਨ ਤੁਹਾਡੇ 'ਤੇ ਇਨ੍ਹਾਂ ਭਰੋਸਾ ਦਿਖਾਉਂਦਾ ਹੈ ਤਾਂ ਚੰਗਾ ਲਗਦਾ ਹੈ। ਟੀਮ ਦੇ ਮੁੱਖ ਖਿਡਾਰੀਆਂ ਦਾ ਹਿੱਸਾ ਬਣਨਾ ਚੰਗਾ ਲਗਦਾ ਹੈ। ਇਸ ਦੇ ਨਾਲ ਦਬਾਅ ਵੀ ਆਉਂਦਾ ਹੈ ਪਰ ਜਿਸ ਤਰ੍ਹਾਂ ਨਾਲ ਤੁਸੀਂ ਦਬਾਅ ਝਲਦੇ ਹੋ ਉਹ ਵੀ ਤੁਹਾਡੇ ਅੱਗੇ ਵਧਣ ਦੀ ਪ੍ਰਕਿਰਿਆ ਦਾ ਹਿੱਸਾ ਹੈ।'' ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ 24 ਫਰਵਰੀ ਨੂੰ ਪਹਿਲਾ ਟੀ-20 ਮੈਚ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਦੋਹਾਂ ਦੇਸ਼ਾਂ ਵਿਚਾਲੇ 2 ਮੈਚ ਦੀ ਟੀ-20 ਅਤੇ 5 ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾਣੀ ਹੈ। ਵਰਲਡ ਕੱਪ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਇਹ ਆਖ਼ਰੀ ਸੀਰੀਜ਼ ਹੈ। ਅਜਿਹੇ 'ਚ ਇਸ ਸੀਰੀਜ਼ ਨੂੰ ਵਰਲਡ ਕੱਪ ਦੀਆਂ ਤਿਆਰੀਆਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਿਤਾ ਦੀ ਬੀਮਾਰੀ ਕਾਰਨ ਦੁੱਖ 'ਚ ਡੁੱਬੇ ਪਾਰਥਿਵ ਪਟੇਲ, ਫੈਂਸ ਨੂੰ ਕੀਤੀ ਭਾਵੁਕ ਅਪੀਲ
NEXT STORY