ਸਪੋਰਟਸ ਡੈਸਕ : ਭਾਰਤ ਅਤੇ ਆਸਟਰੇਲੀਆ ਦੇ ਵਿਚ ਪਹਿਲੇ ਵਨਡੇ ਵਿਚ ਯੁਜਵੇਂਦਰ ਚਾਹਲ ਦੇ ਨਾਮ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਚਾਹਲ ਵਨਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਸਪਿਨਰ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਸਪਿਨਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਲੁਟਾਉਣ ਦਾ ਰਿਕਾਰਡ ਚਾਹਲ ਦੇ ਨਾਮ ਸੀ।
ਵੱਡਾ ਹਾਦਸਾ: ਹਾਈਟੈਨਸ਼ਨ ਤਾਰ ਦੀ ਲਪੇਟ 'ਚ ਆਈ ਬੱਸ ਨੂੰ ਲੱਗੀ ਅੱਗ, 3 ਯਾਤਰੀਆਂ ਦੀ ਮੌਤ, 16 ਝੁਲਸੇ
ਚਾਹਲ ਨੇ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡੇ ਗਏ ਪਹਿਲੇ ਵਨਡੇ ਵਿਚ ਆਸਟਰੇਲੀਆ ਖ਼ਿਲਾਫ਼ 10 ਓਵਰ ਦੀ ਗੇਂਦਬਾਜ਼ੀ ਕੀਤੀ ਅਤੇ ਇਸ ਦੌਰਾਨ 89 ਦੌੜਾਂ ਦਿੰਦੇ ਹੋਏ ਸਿਰਫ਼ 1 ਵਿਕਟ ਆਪਣੇ ਨਾਮ ਕੀਤਾ। ਚਾਹਲ ਨੇ ਇਸ ਦੌਰਾਨ ਮਾਰਕਸ ਸਟੋਇਨਿਸ ਨੂੰ ਪਹਿਲੀ ਗੇਂਦ 'ਤੇ ਆਊਟ ਕੀਤਾ। ਇੱਥੇ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜਿਆ ਹੈ। ਇਸ ਤੋਂ ਪਹਿਲਾਂ ਚਾਹਲ ਨੂੰ 2019 ਵਰਲਡ ਕੱਪ ਦੌਰਾਨ ਇੰਗਲੈਂਡ ਖ਼ਿਲਾਫ਼ 88 ਦੌੜਾਂ ਖਾਣੀਆਂ ਪਈਆਂ ਸਨ।
ਵਨਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਲੁਟਾਉਣ ਵਾਲੇ ਭਾਰਤੀ ਸਪਿਨਰ
- ਯੁਜਵੇਂਦਰ ਚਾਹਲ , 89 ਦੌੜਾਂ ਬਨਾਮ ਆਸਟਰੇਲੀਆ (2020)
- ਯੁਜਵੇਂਦਰ ਚਾਹਲ , 88 ਦੌੜਾਂ ਬਨਾਮ ਇੰਗਲੈਂਡ (2019)
- ਪੀਊਸ਼ ਚਾਵਲਾ , 85 ਦੌੜਾਂ ਬਨਾਮ ਪਾਕਿਸਤਾਨ (2008)
- ਕੁਲਦੀਪ ਯਾਦਵ , 84 ਦੌੜਾਂ ਬਨਾਮ ਨਿਊਜ਼ੀਲੈਂਡ (2020)
- ਰਵਿੰਦਰ ਜਡੇਜਾ, 80 ਦੌੜਾਂ ਬਨਾਮ ਵੈਸਟ ਇੰਡੀਜ (2014)
- ਯੁਜਵੇਂਦਰ ਚਾਹਲ , 80 ਦੌੜਾਂ ਬਨਾਮ ਆਸਟਰੇਲੀਆ (2019)
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ
ਜੇਕਰ ਓਵਰਆਲ ਗੱਲ ਕਰੀਏ ਤਾਂ ਵਨਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਦੇ ਮਾਮਲੇ ਵਿਚ ਭੁਵਨੇਸ਼ਵ ਕੁਮਾਰ ਸਭ ਤੋਂ ਉਪਰ ਹਨ, ਜਿਨ੍ਹਾਂ ਨੇ ਵਨਡੇ ਵਿਚ ਦੱਖਣੀ ਅਫਰੀਕਾ ਖ਼ਿਲਾਫ਼ 2015 ਵਿਚ 106 ਦੌੜਾਂ ਲੁਟਾਈਆਂ ਸਨ। ਮੈਚ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰੋਨ ਫਿੰਚ (114), ਡੈਵਿਡ ਵਾਰਨਰ (69), ਸਟੀਵ ਸਮਿਥ (105) ਅਤੇ ਗਲੇਨ ਮੈਕਸਵੇਲ (45) ਦੀ ਬਦੌਲਤ ਭਾਰਤ ਨੂੰ 375 ਦੌੜਾਂ ਦਾ ਟੀਚਾ ਦਿੱਤਾ। ਉਥੇ ਹੀ ਭਾਰਤੀ ਟੀਮ ਨੇ ਦੂਜੀ ਪਾਰੀ ਦੀ ਸ਼ੁਰੂਆਤ ਧਮਾਕੇਦਾਰ ਤਰੀਕੇ ਨਾਲ ਕੀਤੀ ਪਰ ਹੁਣ ਟੀਮ ਹਾਰਦੀ ਹੋਈ ਨਜ਼ਰ ਆ ਰਹੀ ਹੈ।
ਭਾਰਤ-ਆਸਟਰੇਲੀਆ ਮੈਚ ਦੌਰਾਨ ਮੈਦਾਨ 'ਚ ਦਾਖ਼ਲ ਹੋਏ 2 ਪ੍ਰਦਰਸ਼ਨਕਾਰੀ
NEXT STORY