ਨਵੀਂ ਦਿੱਲੀ : ਦੀਵਾਲ ਦਾ ਤਿਊਹਾਰ ਦੇਸ਼ਭਰ ਵਿਚ 27 ਅਕਤੂਬਰ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਲੋਕਾਂ ਨੇ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ, ਜਿਸ ਵਿਚ ਭਾਰਤੀ ਕ੍ਰਿਕਟਰ ਵੀ ਪਿੱਛੇ ਨਹੀਂ ਰਹੇ। ਭਾਰਤੀ ਕ੍ਰਿਕਟਰਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲੋਕਾਂ ਨੇ ਵੀ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਵੀ ਆਪਣੀ ਪਤਨੀ ਸਾਗਰਿਕਾ ਘਾਟਗੇ ਦੇ ਨਾਲ ਦੀਵਾਲੀ ਮਨਾਈ। ਦੀਵਾਲੀ ਦੇ ਮੌਕੇ 'ਤੇ ਉਸ ਨੇ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੀ ਪਤਨੀ ਸਾਗਰਿਕਾ ਦੇ ਨਾਲ ਦਿਸ ਰਹੇ ਹਨ। ਸਾਗਰਿਕਾ ਦੇ ਹੱਥ ਵਿਚ ਪੂਜਾ ਦੀ ਥਾਲੀ ਹੈ, ਜਦਕਿ ਜ਼ਹੀਰ ਉਸ ਦੇ ਕੋਲ ਬੈਠੇ ਦਿਸ ਰਹੇ ਹਨ।
ਦੱਸ ਦਈਏ ਕਿ ਫੋਟੋ ਸ਼ੇਅਰ ਕਰਦਿਆਂ ਹੀ ਜ਼ਹੀਰ ਨੂੰ ਸੋਸ਼ਲ ਮੀਡੀਆ 'ਤੇ ਬੁਰੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੂੰ ਜ਼ਹੀਰ ਖਾਨ ਵੱਲੋਂ ਪੂਜਾ ਕਰਨਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਟ੍ਰੋਲ ਕਰਨ ਦੇ ਨਾਲ ਇਤਰਾਜ਼ਯੋਗ ਸ਼ਬਦ ਕਹੇ। ਜ਼ਹੀਰ ਦੇ ਕੁਝ ਪ੍ਰਸ਼ੰਸਕਾਂ ਨੇ ਉਸ ਨੂੰ ਪੂਜਾ ਤੋਂ ਬਾਅਦ ਨਮਾਜ਼ ਪੜ੍ਹਨ ਦੀ ਸਲਾਹ ਵੀ ਦੇ ਦਿੱਤੀ ਤਾਂ ਕੁਝ ਲੋਕਾਂ ਨੇ ਉਸ ਨੂੰ ਕਾਫਰ ਤਕ ਕਹਿ ਦਿੱਤਾ। ਜਿੱਥੇ ਕੁਝ ਲੋਕਾਂ ਨੇ ਜ਼ਹੀਰ ਨੂੰ ਟ੍ਰੋਲ ਕੀਤਾ ਤਾਂ ਕੁਝ ਲੋਕਾਂ ਨੇ ਉਸ ਦੀ ਰੱਜ ਕੇ ਸ਼ਲਾਘਾ ਕੀਤੀ। ਇਕ ਯੂਜ਼ਰ ਨੇ ਤਾਂ ਇੱਥੇ ਤਕ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਤੁਹਾਡੇ ਵਰਗੇ ਲੋਕਾਂ 'ਤੇ ਮੈਨੂੰ ਮਾਣ ਹੈ।
ਭਾਰਤ-ਬੰਗਲਾਦੇਸ਼ ਮੈਚਾਂ ’ਤੇ ਭਾਰੀ ਪੈ ਰਿਹਾ ਪ੍ਰਦੂਸ਼ਣ, ਕੇਜਰੀਵਾਲ ਚੁੱਕਣਗੇ ਇਹ ਕਦਮ
NEXT STORY