ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਬਿਰਹਾਨਾ ਰੋਡ 'ਤੇ ਸਥਿਤ ਇਕ ਬੰਦ ਪਈ ਦੁਕਾਨ 'ਤੇ ਇਕ ਰਜਿਸਟਰਡ ਕੰਪਨੀ ਦੇ ਜ਼ਰੀਏ 3,000 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਥਿਤ ਬੈਂਕਿੰਗ ਘੁਟਾਲੇ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ 32 ਕਰੋੜ ਰੁਪਏ ਦੇ ਧੋਖਾਧੜੀ ਦੇ ਕੇਸ 'ਚ ਇਕ ਕਾਰੋਬਾਰੀ ਰਾਜੇਸ਼ ਬੋਥਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਸੁਰਖੀਆਂ 'ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. (CBI) ਮੁਤਾਬਕ ਬੋਥਰਾ ਸਮੂਹ ਨੇ 'Frost' ਬਰਾਂਡ ਦੇ ਤਹਿਤ Frost infrastructure & Energy Ltd, Frost International Ltd ਅਤੇ Frost Global Ltd ਨਾਮ ਦੀਆਂ ਤਿੰਨ ਕੰਪਨੀਆਂ ਸ਼ੁਰੂ ਕੀਤੀਆਂ। ਕਾਗਜ਼ਾਂ 'ਚ ਤਿੰਨੋਂ ਕੰਪਨੀਆਂ ਅਲੱਗ-ਅਲੱਗ ਜਦਕਿ ਇਨ੍ਹਾਂ ਦੇ ਫੰਡ ਲੈਣ-ਦੇਣ ਇਕ ਹੀ ਸਮੂਹ ਦੇ ਨਾਮ 'ਤੇ ਸੀ ਅਤੇ ਇਹ ਤਿੰਨੋ ਕੰਪਨੀਆਂ ਜਿਸ ਪਤੇ 'ਤੇ ਰਜਿਸਟਰਡ ਸਨ, ਉਥੇ ਕੋਈ ਵੀ ਵਪਾਰਿਕ ਗਤੀਵਿਧੀ ਨਹੀਂ ਚੱਲ ਰਹੀ ਸੀ, ਸਗੋਂ ਇਹ ਇਕ ਛੋਟੀ ਜਿਹੀ ਗੁੰਮਨਾਮ ਬੰਦ ਦੁਕਾਨ ਸੀ।
ਇਸ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਨੂੰ ਸਰਕਾਰੀ ਬੈਂਕਾਂ ਦੇ ਇੱਕ ਸਮੂਹ ਜਿਨ੍ਹਾਂ 'ਚ SBI, ਇਲਾਹਾਬਾਦ ਬੈਂਕ, OBC, ਯੂਨੀਅਨ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਲਗਭਗ 3,000 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਸਨ। CBI ਨੇ ਦੱਸਿਆ ਕਿ ਜਾਂਚ ਦੌਰਾਨ ਨਕਲੀ ਬਿੱਲ, ਸੇਲ-ਪਰਚੇਜ਼ ਦੇ ਹੋਰ ਕਾਗਜ਼ੀ ਸਬੂਤ ਮਿਲੇ ਹਨ।
ਜਾਂਚ ਦੌਰਾਨ ਭਾਰਤੀ ਬੈਂਕਾਂ ਤੋਂ ਪ੍ਰਾਪਤ ਰਕਮ ਪਹਿਲਾਂ ਫਾਰੈਸਟ ਡਿਸਟ੍ਰੀਬਿਊਸ਼ਨ ਐਂਡ ਲੌਜਿਸਟਿਕਸ ਨੂੰ ਭੇਜੀ ਗਈ ਸੀ, ਜਿਸਨੂੰ ਬੋਥਰਾ ਦੀ ਪਤਨੀ ਨਾਲ ਜੋੜਿਆ ਗਿਆ ਦੱਸਿਆ ਜਾਂਦਾ ਹੈ, ਅਤੇ ਫਿਰ ਦੁਬਈ ਦੇ Landmark Investment Shipping ਤੱਕ ਪਹੁੰਚੀ। ਇਹ ਪੈਸਾ ਭਾਰਤ ਦੇ Swiggy, Faasos, Bluestone, Sugar Cosmetics, Homelane, Beer Cafe 'ਚ ਨਿਵੇਸ਼ ਕੀਤਾ ਗਿਆ।
CBI ਦਾ ਕਹਿਣਾ ਹੈ ਕਿ 3000 ਕਰੋੜ ਰੁਪਏ ਦੇ ਐਨੇ ਵੱਡੇ ਸਕੈਮ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਹੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਬਾਕੀ ਬੈਂਕਾਂ ਨੇ ਇਸ ਘੋਟਾਲੇ 'ਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ।
100 ਮੀਟਰ ਤੱਕ ਘਸੀਟਦਾ ਲੈ ਗਿਆ ਟੈਂਕਰ! ਸਕੂਲ ਤੋਂ ਪਰਤ ਰਹੀ ਅਧਿਆਪਕਾ ਦੀ ਸੜਕ ਹਾਦਸੇ 'ਚ ਮੌਤ
NEXT STORY