ਨਵੀਂ ਦਿੱਲੀ- ਆਬੂ ਧਾਬੀ ਦੇ ਮੈਦਾਨ ’ਤੇ ਅਫਗਾਨਿਸਤਾਨ ਤੇ ਜ਼ਿੰਬਾਬਵੇ ਦੇ ਵਿਚ ਖੇਡਿਆ ਗਿਆ ਪਹਿਲਾ ਟੈਸਟ ਸਿਰਫ 2 ਹੀ ਦਿਨ ’ਚ ਖਤਮ ਹੋ ਗਿਆ। ਅਫਗਾਨਿਸਤਾਨ ਦੀ ਟੀਮ 2 ਪਾਰੀਆਂ ’ਚ 131 ਤੇ 135 ਦੌੜਾਂ ਹੀ ਬਣਾ ਸਕੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਡੇਅ-ਨਾਈਟ ਟੈਸਟ ਵੀ 2 ਦਿਨ ’ਚ ਹੀ ਖਤਮ ਹੋ ਗਿਆ ਸੀ।
ਇਹ ਖ਼ਬਰ ਪੜ੍ਹੋ- ਸਾਨੀਆ ਨੇ ਜਿੱਤ ਨਾਲ ਕੀਤੀ ਟੈਨਿਸ ਕੋਰਟ ’ਤੇ ਵਾਪਸੀ
ਅਫਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 131 ਦੌੜਾਂ ’ਤੇ ਢੇਰ ਹੋ ਗਈ ਤੇ ਇਸ ਦੇ ਜਵਾਬ ’ਚ ਜ਼ਿੰਬਾਬਵੇ ਦੀ ਟੀਮ 250 ਦੌੜਾਂ ’ਤੇ ਢੇਰ ਹੋ ਗਈ। ਦੂਜੀ ਪਾਰੀ ’ਚ ਅਫਗਾਨਿਸਤਾਨ ਦੀ ਟੀਮ 135 ਦੌੜਾਂ ’ਤੇ ਢੇਰ ਹੋ ਗਈ ਤੇ ਜ਼ਿੰਬਾਬਵੇ ਨੇ ਦੂਜੀ ਪਾਰੀ ’ਚ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਜ਼ਿੰਬਾਬਵੇ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾ ਲਈ ਹੈ। ਦੂਜਾ ਟੈਸਟ ਮੈਚ ਆਬੂ ਧਾਬੀ ’ਚ 10 ਮਾਰਚ ਨੂੰ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੇ ਲਈ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼
NEXT STORY