ਸਪੋਰਟਸ ਡੈਸਕ— ਜ਼ਿੰਬਾਬਵੇ ਦੇ ਸਭ ਤੋਂ ਮਾਣਮੱਤੇ ਕ੍ਰਿਕਟਰਾਂ 'ਚੋਂ ਇਕ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਬੁੱਧਵਾਰ ਨੂੰ 49 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਹਾਲਾਂਕਿ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਖ਼ਬਰ ਝੂਠੀ ਹੈ ਅਤੇ ਉਹ ਜਿਊਦਾ ਹੈ। ਇਸ ਗੱਲ ਦਾ ਖੁਲਾਸਾ ਜ਼ਿੰਬਾਬਵੇ ਟੀਮ 'ਚ ਉਨ੍ਹਾਂ ਦੇ ਸਾਬਕਾ ਸਾਥੀ ਹੈਨਰੀ ਓਲੋਂਗਾ ਨੇ ਕੀਤਾ।
ਸਟ੍ਰੀਕ ਦੀ ਮੌਤ ਦੀ ਖ਼ਬਰ ਤੋਂ ਬਾਅਦ ਓਲੋਂਗਾ ਦੇ ਨਵੇਂ ਟਵੀਟ 'ਚ ਲਿਖਿਆ ਹੈ, 'ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਹੀਥ ਸਟ੍ਰੀਕ ਦੇ ਦਿਹਾਂਤ ਦੀਆਂ ਅਫਵਾਹਾਂ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਿਆ ਗਿਆ ਹੈ। ਮੈਂ ਹੁਣੇ ਉਨ੍ਹਾਂ ਤੋਂ ਸੁਣਿਆ ਹੈ। ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ। ਉਹ ਬਿਲਕੁੱਲ ਜਿੰਦਾਦਿਲ ਹੈ।
49 ਸਾਲਾ ਨੇ 2005 'ਚ 31 ਸਾਲ ਦੀ ਉਮਰ 'ਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਸਟ੍ਰੀਕ ਅਜੇ ਵੀ ਜ਼ਿੰਬਾਬਵੇ ਦਾ ਇਕਲੌਤਾ ਗੇਂਦਬਾਜ਼ ਹੈ ਜਿਸ ਨੇ 100 ਤੋਂ ਵੱਧ ਟੈਸਟ ਅਤੇ 200 ਤੋਂ ਵੱਧ ਵਨਡੇ ਵਿਕਟ ਲਏ ਹਨ। ਉਨ੍ਹਾਂ ਨੇ 2000 'ਚ ਜ਼ਿੰਬਾਬਵੇ ਦੀ ਕਪਤਾਨੀ ਕੀਤੀ, ਇੱਕ ਸਮੇਂ 'ਚ ਜਦੋਂ ਬੋਰਡ ਅਤੇ ਟੀਮ ਵਿਚਕਾਰ ਸਬੰਧਾਂ 'ਚ ਖਟਾਸ ਆਉਣ ਕਾਰਨ ਕਈ ਖਿਡਾਰੀ ਰਾਸ਼ਟਰੀ ਟੀਮ ਤੋਂ ਹੱਟ ਗਏ ਸਨ। ਆਪਣੇ ਸ਼ਾਨਦਾਰ ਕਰੀਅਰ 'ਚ ਸਟ੍ਰੀਕ ਨੇ 65 ਮੈਚ ਖੇਡੇ ਅਤੇ 2.69 ਦੀ ਇਕੋਨਮੀ ਨਾਲ 216 ਵਿਕਟਾਂ ਲਈਆਂ। ਵਨਡੇ ਫਾਰਮੈਟ 'ਚ ਸਟ੍ਰੀਕ ਨੇ 189 ਮੈਚਾਂ 'ਚ 4.51 ਦੀ ਇਕੋਨਮੀ ਨਾਲ 239 ਵਿਕਟਾਂ ਲਈਆਂ। ਉਨ੍ਹਾਂ ਦਾ ਸਰਵੋਤਮ ਗੇਂਦਬਾਜ਼ੀ ਅੰਕੜਾ 5-32 ਸੀ।
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਸਟ੍ਰੀਕ ਨੇ ਲਾਲ ਗੇਂਦ ਦੇ ਫਾਰਮੈਟ 'ਚ 22.4 ਦੀ ਔਸਤ ਨਾਲ 1,990 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੇ ਦੇਸ਼ ਲਈ 65 ਟੈਸਟ ਮੈਚ ਖੇਡੇ। ਵਨਡੇ 'ਚ ਸਟ੍ਰੀਕ ਨੇ 73.4 ਦੀ ਸਟ੍ਰਾਈਕ ਰੇਟ ਅਤੇ 28.3 ਦੀ ਔਸਤ ਨਾਲ 2,934 ਦੌੜਾਂ ਬਣਾਈਆਂ। 1993 'ਚ ਸਟ੍ਰੀਕ ਨੇ ਪਾਕਿਸਤਾਨ ਦੇ ਖ਼ਿਲਾਫ਼ ਇੱਕ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਦੀ ਦੁਨੀਆ 'ਚ ਆਪਣੀ ਆਮਦ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਨੇ ਰਾਵਲਪਿੰਡੀ 'ਚ ਪਾਕਿਸਤਾਨ ਦੇ ਖ਼ਿਲਾਫ਼ ਆਪਣੇ ਦੂਜੇ ਟੈਸਟ 'ਚ 8 ਵਿਕਟਾਂ ਲੈ ਕੇ ਆਪਣੇ ਆਪ ਨੂੰ ਇੱਕ ਅਜਿਹੇ ਖਿਡਾਰੀ ਵਜੋਂ ਸਥਾਪਿਤ ਕੀਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੁਰੰਡ ਕੱਪ ਦੇ ਕੁਆਰਟਰ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ ਮੋਹਨ ਬਾਗਾਨ ਤੇ ਮੁੰਬਈ ਸਿਟੀ
NEXT STORY