ਕੋਲਕਾਤਾ (ਭਾਸ਼ਾ)- ਇੰਡੀਅਨ ਸੁਪਰ ਲੀਗ ਦੀ ਮੌਜੂਦਾ ਚੈਂਪੀਅਨ ਮੋਹਨ ਬਾਗਾਨ ਦਾ ਸਾਹਮਣਾ ਡੁਰੰਡ ਕੱਪ ਦੇ ਕੁਆਰਟਰ ਫਾਈਨਲ 'ਚ ਮੁੰਬਈ ਸਿਟੀ ਐੱਫ. ਸੀ. ਨਾਲ ਹੋਵੇਗਾ। ਡੁਰੰਡ ਕੱਪ ਕੁਆਰਟਰ ਫਾਈਨਲ ਵਿੱਚ ਖੇਡਣ ਵਾਲੀਆਂ ਟੀਮਾਂ ਦੇ ਲਾਈਨ-ਅੱਪ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਇੱਕ ਹੋਰ ਕੁਆਰਟਰ ਫਾਈਨਲ ਵਿੱਚ ਈਸਟ ਬੰਗਾਲ ਦਾ ਸਾਹਮਣਾ ਗੋਕੁਲਮ ਕੇਰਲ ਨਾਲ ਹੋਵੇਗਾ।
ਮੋਹਨ ਬਾਗਾਨ ਅਤੇ ਈਸਟ ਬੰਗਾਲ ਦੋਵੇਂ ਹੀ ਆਪਣੇ ਮੈਚ ਘਰੇਲੂ ਮੈਦਾਨ 'ਤੇ ਖੇਡਣਗੇ। ਗੁਹਾਟੀ ਹੋਰ ਦੋ ਕੁਆਰਟਰ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਨ੍ਹਾਂ ਵਿੱਚੋਂ ਪਹਿਲਾ ਮੈਚ ਵੀਰਵਾਰ ਨੂੰ ਨਾਰਥਈਸਟ ਯੂਨਾਈਟਿਡ ਐਫ. ਸੀ. ਅਤੇ ਇੰਡੀਅਨ ਆਰਮੀ ਐਫ. ਟੀ. ਵਿਚਕਾਰ ਅਤੇ ਦੂਜਾ ਮੈਚ ਸ਼ਨੀਵਾਰ ਨੂੰ ਐਫ. ਸੀ. ਗੋਆ ਅਤੇ ਚੇਨਈਯਿਨ ਐਫ. ਸੀ. ਵਿਚਕਾਰ ਖੇਡਿਆ ਜਾਵੇਗਾ।
ਡੁਰੰਡ ਕੱਪ ਦੇ ਕੁਆਰਟਰ ਫਾਈਨਲ ਮੈਚ ਇਸ ਪ੍ਰਕਾਰ ਹਨ :
ਨਾਰਥਈਸਟ ਯੂਨਾਈਟਿਡ ਐਫ. ਸੀ. ਬਨਾਮ ਇੰਡੀਅਨ ਆਰਮੀ ਐਫ. ਟੀ. (24 ਅਗਸਤ, ਗੁਹਾਟੀ)
ਈਸਟ ਬੰਗਾਲ ਬਨਾਮ ਗੋਕੁਲਮ ਕੇਰਲਾ ਐੱਫ. ਸੀ. (25 ਅਗਸਤ, ਕੋਲਕਾਤਾ)
ਐੱਫ. ਸੀ ਗੋਆ ਬਨਾਮ ਚੇਨਈਅਨ ਐੱਫ. ਸੀ. (26 ਅਗਸਤ, ਗੁਹਾਟੀ)
ਮੋਹਨ ਬਾਗਾਨ ਸੁਪਰ ਜਾਇੰਟਸ ਬਨਾਮ ਮੁੰਬਈ ਸਿਟੀ ਐਫ ਸੀ (27 ਅਗਸਤ, ਕੋਲਕਾਤਾ)।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਤਿਲਕ ਵਰਮਾ ਨੂੰ ਏਸ਼ੀਆ ਕੱਪ ਟੀਮ 'ਚ ਸ਼ਾਮਲ ਕਰਨ 'ਤੇ ਗੰਭੀਰ ਨੇ ਕਿਹਾ, 'ਫਾਰਮ ਮਹੱਤਵਪੂਰਨ ਹੈ'
NEXT STORY