ਹਰਾਰੇ- ਬੰਗਲਾਦੇਸ਼ ਤੋਂ ਮਿਲੇ 477 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਨੇ ਇਕਲੌਤੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ ਤਿੰਨ ਵਿਕਟਾਂ 'ਤੇ 140 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸਦੀ ਦੂਜੀ ਪਾਰੀ 256 ਦੌੜਾਂ 'ਤੇ ਢੇਰ ਹੋ ਗਈ ਅਤੇ ਉਸ ਨੂੰ 220 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਡੀਓ ਮਾਯਰਸ ਨੇ 18 ਅਤੇ ਡੋਨਾਲਡ ਤਿਰਿਪਾਨੋ ਨੇ 7 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ।
ਮਾਯਰਸ 26 ਦੌੜਾਂ ਬਣਾ ਕੇ ਮੇਹਦੀ ਹਸਨ ਦਾ ਸ਼ਿਕਾਰ ਬਣੇ। ਤਿਰਿਪਾਨੋ 144 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 53 ਦੌੜਾਂ ਬਣਾ ਕੇ 9ਵੇਂ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 239 ਦੇ ਸਕੋਰ 'ਤੇ ਆਊਟ ਹੋਏ। ਜ਼ਿੰਬਾਬਵੇ ਦੀ ਦੂਜੀ ਪਾਰੀ 256 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਵਲੋਂ ਮੇਹਦੀ ਹਸਨ ਨੇ 66 ਦੌੜਾਂ 'ਤੇ 4 ਵਿਕਟਾਂ ਅਤੇ ਤਸਕੀਨ ਅਹਿਮਦ ਨੇ 82 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਪਹਿਲੀ ਪਾਰੀ ਵਿਚ ਅਜੇਤੂ 150 ਦੌੜਾਂ ਬਣਾਉਣ ਵਾਲੇ ਮਹਿਮੂਦੁੱਲਾ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਰਜਨਟੀਨਾ ਦੀ ਜਿੱਤ ਦੇ ਰੰਗ ’ਚ ਰੰਗਿਆ ਕੇਰਲ, ਹਜ਼ਾਰਾਂ ਪ੍ਰਸ਼ੰਸਕ ਜਸ਼ਨ ਮਨਾਉਣ ਲਈ ਸੜਕਾਂ ’ਤੇ ਉਤਰੇ
NEXT STORY