ਮੈਡ੍ਰਿਡ— ਦਿੱਗਜ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਦੇ ਇਕ ਵਾਰ ਫਿਰ ਤੋਂ ਰੀਅਲ ਮੈਡ੍ਰਿਡ ਦੇ ਕੋਚ ਬਣਨ ਦੀ ਸੰਭਾਵਨਾ ਹੈ ਕਿਉਂਕਿ ਸੋਮਵਾਰ ਨੂੰ ਕਲੱਬ ਨੇ ਸੈਟੀਆਗੋ ਸੋਲਾਰੀ ਨੂੰ ਹਟਾਉਣ ਦਾ ਫੈਸਲਾ ਕੀਤਾ।

ਸਪੇਨ ਦੀ ਮੀਡੀਆ 'ਚ ਆਈ ਰਿਪੋਰਟ ਦੇ ਮੁਤਾਬਕ ਕਲੱਬ ਦੇ ਪ੍ਰਧਾਨ ਫਲੋਰੇਂਟਿਨੋ ਪੇਰੇਜ ਨੇ ਹੋਰਨਾਂ ਮੈਂਂਬਰਾਂ ਦੇ ਨਾਲ ਮੁਲਾਕਾਤ ਕਰਕੇ ਸੋਲਾਰੀ ਦੀ ਜਗ੍ਹਾ ਜ਼ਿਦਾਨ ਨੂੰ ਫਿਰ ਤੋਂ ਕੋਚ ਬਣਾਉਣ ਦਾ ਫੈਸਲਾ ਕੀਤਾ। ਜ਼ਿਦਾਨ ਨੇ 9 ਮਹੀਨੇ ਪਹਿਲਾਂ ਪਿਛਲੇ ਸੈਸ਼ਨ ਦੀ ਸਮਾਪਤੀ ਦੇ ਬਾਅਦ ਅਸਤੀਫਾ ਦੇ ਦਿੱਤਾ ਸੀ। ਖ਼ਬਰਾਂ ਮੁਤਾਬਕ ਜ਼ਿਦਾਨ ਸ਼ਨੀਵਾਰ ਨੂੰ ਕੇਲਟਾ ਵਿਗੋ ਦੇ ਖਿਲਾਫ ਹੋਣ ਵਾਲੇ ਘਰੇਲੂ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਸਕਦੇ ਹਨ। ਜ਼ਿਦਾਨ ਦੇ ਕੋਚ ਰਹਿੰਦੇ ਟੀਮ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ।
ਮਾਡਲ ਪਤਨੀ ਦੀ ਦੇਖਾ-ਦੇਖੀ ਫੁੱਟਬਾਲਰ ਕ੍ਰਿਸ ਸਮਾਈਲਿੰਗ ਵੀ ਬਣਿਆ ਵੈਜੀਟੇਰੀਅਨ
NEXT STORY