ਦੋਹਾ (ਕਤਰ)– ਭਾਰਤੀ ਨਿਸ਼ਾਨੇਬਾਜ਼ ਜ਼ੋਰਾਵਰ ਸਿੰਘ ਸੰਧੂ ਨੂੰ ਆਈ. ਐੱਸ. ਐੱਸ. ਐੱਫ. ਐਥਲੀਟ ਆਫ ਦਿ ਯੀਅਰ ਐਵਾਰਡ 2025 ਵਿਚ ਆਈ. ਐੱਸ. ਐੱਸ. ਐੱਫ. ਪੀਪਲਸ ਚੌਇਸ ਮੈਨਜ਼ ਐਥਲੀਟ ਆਫ ਦਿ ਯੀਅਰ ਚੁਣਿਆ ਗਿਅਆ ਹੈ। ਦੋਹਾ ਵਿਚ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਸਮਾਰੋਹ ਵਿਚ ਕੁੱਲ 7 ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਕਤਰ ਦੀ ਰਾਜਧਾਨੀ ਵਿਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ 2025 ਦਾ ਸ਼ੁਭਆਰੰਭ ਵੀ ਹੋ ਗਿਆ। 48 ਸਾਲਾ ਭਾਰਤੀ ਨਿਸ਼ਾਨੇਬਾਜ਼ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਐਥਨਜ਼ ਵਿਚ ਸ਼ਾਟਗਨ ਵਰਲਡ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਮਲਾਕਾਸਾ ਸ਼ੂਟਿੰਗ ਰੇਂਜ ਵਿਚ ਪੁਰਸ਼ਾਂ ਦੇ ਟ੍ਰੈਪ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਸੰਧੂ ਦਾ ਕਾਂਸੀ ਤਮਗਾ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਵਿਚ ਇਸ ਪ੍ਰਤੀਯੋਗਿਤਾ ਵਿਚ ਭਾਰਤ ਦਾ ਤੀਜਾ ਤਮਗਾ ਸੀ। ਉਸ ਤੋਂ ਪਹਿਲਾਂ ਇਹ ਕਾਰਨਾਮਾ ਮਾਨਵਜੀਤ ਸਿੰਘ ਸੰਧੂ, ਜਗਰੇਬਾ (2006) ਵਿਚ ਸੋਨ ਤਮਗਾ ਤੇ ਕਰਣੀ ਸਿੰਘ ਨੇ 1962 ਵਿਚ ਕਾਹਿਰ ਵਿਚ ਚਾਂਦੀ ਤਮਗਾ ਜਿੱਤਿਆ ਸੀ।
ਸਰੂਚੀ ਨੇ ਸੋਨ ਤੇ ਸੰਯਮ ਨੇ ਚਾਂਦੀ ਤਮਗਾ ਜਿੱਤਿਆ
NEXT STORY