ਮੁੰਬਈ- ਬਾਜ਼ਾਰ ਲਗਾਤਾਰ ਦੂਜੇ ਦਿਨ ਰਿਕਾਰਡ ਉੱਚ ਪੱਧਰ 'ਤੇ ਸਮਾਪਤ ਹੋਣ ਵਿਚ ਸਫ਼ਲ ਰਿਹਾ। ਸੈਂਸੈਕਸ ਸ਼ੁਰੂ ਦੀ ਗਿਰਾਵਟ ਤੋਂ ਉਭਰਦੇ ਹੋਏ ਕਾਰੋਬਾਰ ਦੀ ਸਮਾਪਤੀ ਦੌਰਾਨ 247.79 ਅੰਕ ਚੜ੍ਹ ਕੇ 49,517.11 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਕੇ ਬੰਦ ਹੋਇਆ। ਉੱਥੇ ਹੀ, ਨੈਸ਼ਨਲ ਸਟਾਕ ਐਕਚਸੇਂਜ ਦਾ ਨਿਫਟੀ ਵੀ 78.70 ਅੰਕ ਦੀ ਬੜ੍ਹਤ ਨਾਲ 14,563.45 ਦੇ ਉੱਚ ਪੱਧਰ 'ਤੇ ਬੰਦ ਹੋਇਆ।
ਰਿਲਾਇੰਸ ਇੰਡਸਟਰੀਜ਼ ਲਿਮਟਿਡ, ਭਾਰਤੀ ਏਅਰਟੈੱਲ ਤੇ ਐੱਚ. ਡੀ. ਐੱਫ. ਸੀ. ਬੈਂਕ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸਟਾਕਸ ਰਹੇ। ਮਿਡ ਕੈਪ ਅਤੇ ਸਮਾਲ ਕੈਪ ਵੀ ਹਰੇ ਵਿਚ ਬੰਦ ਹੋਏ। ਨਿਫਟੀ ਬੈਂਕ ਨੇ 1 ਫ਼ੀਸਦੀ ਦਾ ਵਾਧਾ ਦਰਜ ਕੀਤਾ।
ਉੱਥੇ ਹੀ, ਜੇ. ਐੱਲ. ਆਰ. ਦੀ ਵਿਕਰੀ ਵਿਚ ਰਿਕਵਰੀ ਨਾਲ ਟਾਟਾ ਮੋਟਰਜ਼ ਦੇ ਸਟਾਕਸ ਨੇ 13 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ। ਹਾਲਾਂਕਿ, ਸੈਂਸੈਕਸ ਦੇ 30 ਸਟਾਕਸ ਵਿਚੋਂ 14 ਸਟਾਕਸ ਹਰੇ ਨਿਸ਼ਾਨ 'ਤੇ, ਜਦੋਂ ਕਿ 16 ਲਾਲ ਨਿਸ਼ਾਨ ਵਿਚ ਬੰਦ ਹੋਏ ਹਨ।
ਗੌਰਤਲਬ ਹੈ ਕਿ, ਟੀ. ਸੀ. ਐੱਸ. ਦੇ ਉਮੀਦ ਤੋਂ ਸ਼ਾਨਦਾਰ ਵਿੱਤੀ ਨਤੀਜਿਆਂ ਨਾਲ ਹਾਂ-ਪੱਖੀ ਕਾਰਪੋਰੇਟ ਵਿੱਤੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ 16 ਜਨਵਰੀ ਤੋਂ ਦੇਸ਼ ਭਰ ਵਿਚ ਸ਼ੁਰੂ ਹੋਣ ਜਾ ਰਹੇ ਕੋਵਿਡ ਟੀਕਾਕਰਨ ਨਾਲ ਬਾਜ਼ਾਰ ਵਿਚ ਉਤਸ਼ਾਹਤ ਹੈ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਕਮਜ਼ੋਰ ਹੋਇਆ
NEXT STORY