ਤਰਨਤਾਰਨ/ਖੇਮਕਰਨ : (ਰਮਨ, ਗੁਰਮੇਲ, ਅਵਤਾਰ) : ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਰਾਹੀਂ ਪੁੱਜੀ ਹੈਰੋਇਨ ਦੀ ਬੋਤਲ ਨੂੰ ਬੀ. ਐੱਸ. ਐੱਫ. ਵਲੋਂ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਈ ਬੋਤਲ ’ਚੋਂ 1 ਕਿਲੋ 330 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. 101 ਬਟਾਲੀਅਨ ਦੀ ਤਲਾਸ਼ੀ ਮੁਹਿੰਮ ਦੌਰਾਨ ਸੋਮਵਾਰ ਸਵੇਰੇ ਬੀ.ਓ.ਪੀ.ਟੀ ਬੰਦ ਵਿਖੇ ਇਕ ਪਲਾਸਟਿਕ ਦੀ ਬੋਤਲ ਬਰਾਮਦ ਕੀਤੀ ਗਈ, ਜਿਸ ਵਿਚ 1 ਕਿਲੋ 330 ਗ੍ਰਾਮ ਹੈਰੋਇਨ ਮੌਜੂਦ ਸੀ। ਇਹ ਹੈਰੋਇਨ ਦੀ ਖੇਪ ਕਿਹਡ਼ੇ ਸਮੱਗਲਰ ਤੱਕ ਅਤੇ ਕਿੱਥੇ ਡਿਲਿਵਰ ਕੀਤੀ ਜਾਣੀ ਸੀ, ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 6 ਕਰੋਡ਼ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਹੈਰੋਇਨ ਡਰੋਨ ਰਾਹੀਂ ਪਾਕਿਸਤਾਨ ਵਲੋਂ ਆਈ ਹੋ ਸਕਦੀ ਹੈ।
ਫਾਇਨਾਂਸ ਕੰਪਨੀ ਦੇ ਕਰਮਚਾਰੀ ਨੂੰ ਲੁੱਟਣ ਵਾਲੇ 9 ਮੈਂਬਰੀ ਗਿਰੋਹ ਦੇ 4 ਮੈਂਬਰ ਗ੍ਰਿਫਤਾਰ
NEXT STORY