ਤਰਨਤਾਰਨ (ਰਮਨ)-ਬੀਤੇ ਸ਼ੁੱਕਰਵਾਰ ਨੂੰ ਪਿੰਡ ਵੇਈਂ ਪੁਈਂ ਵਿਖੇ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਜਿਸ ਦਾ ਅੱਜ ਸਥਾਨਕ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਜਿੰਦਰ ਸਿੰਘ ਲਾਡੀ (35) ਦੇ ਮਾਮਾ ਸੁਖਦੇਵ ਸਿੰਘ, ਤਾਇਆ ਨਿਰੰਜਣ ਸਿੰਘ, ਜਗਜੀਤ ਸਿੰਘ ਅਤੇ ਦਰਸ਼ਨ ਸਿੰਘ ਫੌਜੀ ਨੇ ਦੱਸਿਆ ਕਿ ਬੀਤੇ ਕੱਲ ਨਜਦੀਕੀ ਦੋ ਪਰਿਵਾਰਾਂ ਦਰਮਿਆਨ ਹੋਏ ਮਕਾਨ ਦੀ ਉਸਾਰੀ ਸਮੇ ਝਗਡ਼ੇ ਦੌਰਾਨ ਸਲਵਿੰਦਰ ਸਿੰਘ ਉਰਫ ਰਾਜਾ ਨੇ ਆਪਣੀ 12 ਬੋਰ ਰਾਈਫਲ ਨਾਲ ਫਾਇਰ ਕੀਤਾ, ਜੋ ਮਨਜਿੰਦਰ ਸਿੰਘ ਲਾਡੀ ਦੀ ਗਰਦਨ ਵਿਚ ਜਾ ਲੱਗਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਲਾਡੀ, ਜੋ ਖੇਤੀਬਾਡ਼ੀ ਅਤੇ ਦੁੱਧ ਦਾ ਕਾਰੋਬਾਰ ਕਰਦਾ ਸੀ, ਆਪਣੇ ਪਿਛੇ ਇਕ 6 ਸਾਲਾ ਲਡ਼ਕਾ ਅਤੇ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਮਨਜਿੰਦਰ ਸਿੰਘ ਦਾ ਅੱਜ ਬਡ਼ੇ ਗਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਗਿਆ।
ਕਤਲ ਦੇ ਕੇਸ ਵਿਚ ਇਕ ਗ੍ਰਿਫਤਾਰ
ਥਾਣਾ ਗੋਇੰਦਵਾਲ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮ੍ਰਿਤਕ ਦੇ ਭਰਾ ਗੁਰਸੇਵਕ ਸਿੰਘ ਪੁਤਰ ਹਰੀ ਸਿੰਘ ਵਾਸੀ ਵੇਈਂਪੁਈਂ ਦੇ ਬਿਆਨਾਂ ਹੇਠ ਅਮਰੀਕ ਸਿੰਘ ਪੁਤਰ ਪ੍ਰੀਤਮ ਸਿੰਘ, ਸਲਵਿੰਦਰ ਸਿੰਘ ਉਰਫ ਰਾਜਾ, ਮਨਜਿੰਦਰ ਸਿੰਘ ਉਰਫ ਕਾਕਾ ਪੁਤਰਾਨ ਅਮਰੀਕ ਸਿੰਘ ਅਤੇ ਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਸਾਰੇ ਵਾਸੀ ਪਿੰਡ ਵੇਈਂਪੁਈਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਦੋਸ਼ੀ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦ ਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
‘ਮੋਦੀ ਸਰਕਾਰੇ ਕਾਲਾ ਧਨ ਵਾਪਸ ਲਿਆਉਣ ਦੇ ਕਿਥੇ ਗਏ ਤੇਰੇ ਲਾਰੇ’
NEXT STORY